ਪੰਜਾਬੀ ਯੂਨੀਵਰਸਿਟੀ ਵਿਖੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ
550TH BIRTH ANNIVERSARY
The 550th Birth Anniversary of Guru Nanak Dev ji, the first Sikh Guru, is being celebrated with great devotion and fervour since 23rd November 2018 by the Government of Punjab. The main function will be held at Sultanpur Lodhi from 1st to 12th November 2019.
Guru Nanak Dev Ji- The First Sikh Guru
Guru Nanak Dev Ji was the first Guru and founder of Sikhism, a poet, a wandering religious teacher, a social reformer, and a householder. The experience of one God, omniscient, omnipotent, omnipresent, and beyond all form and name, determined every thought and deed of Guru Nanak.
The social doctrine denying caste which Guru Nanak preached must be seen in the light of his experience of a God before whom all men are equal. His wanderings should be acknowledged as an attempt to engage in dialogue with others and to spread his belief in one God who teaches tolerance. Guru Nanak’s later life as a householder should be perceived as his compliance of God’s command to all men to act responsibly within the world. Finally, the bani Guru Nanak composed and the passing of his Guruship to his successor can only be understood as devotional acts meant to instill among his followers a continued dedication to God.
ਸੰਦੇਸ਼
ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਖ-ਵੱਖ ਵਿਭਾਗਾਂ ਵੱਲੋਂ ਅਕਾਦਮਿਕ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਅਤੇ ਉਹਨਾਂ ਦੇ ਜੀਵਨ ਅਨੁਭਵ ਨੂੰ ਸਮਝਣ ਲਈ ਸੈਮੀਨਾਰ, ਕਾਨਫਰੰਸਾਂ, ਵਰਕਸ਼ਾਪ, ਦਸਤਾਵੇਜ਼ੀ ਫਿਲਮ ਆਦਿ ਖੋਜ ਪ੍ਰਾਜੈਕਟ ਹੋ ਰਹੇ ਹਨ ਅਤੇ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਜਾ ਰਹੀਆਂ ਹਨ। ਇਸ ਕਾਰਜ ਲਈ ਯੂਨੀਵਰਸਿਟੀ ਦੇ ਸਮੂਹ ਅਧਿਆਪਕ, ਖੋਜਾਰਥੀ, ਵਿਦਿਆਰਥੀ ਅਤੇ ਕਰਮਚਾਰੀ ਵਧਾਈ ਦੇ ਪਾਤਰ ਹਨ।
ਡਾ. ਗੁਰਮੀਤ ਸਿੰਘ ਸਿੱਧੂ ,ਪ੍ਰੋਫੈਸਰ,ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ , 550 ਸਾਲਾ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ , ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਗਰਾਮਾਂ ਦੇ ਇੰਚਾਰਜ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਜਿਹਾ ਹੀ ਖੂਨਦਾਨ ਕੈਂਪ ਐਨ.ਐਸ.ਐਸ.ਵਿਭਾਗ ਵੱਲੋਂ ਅੱਜ ਇਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ, ਪੰਜਾਬੀ ਯੂਨੀਵਰਸਿਟੀ ਕੈਂਪਸ ਵਿਖੇ ਲਗਾਇਆ ਗਿਆ।
ਪਟਿਆਲਾ, 20 ਨਵੰਬਰ, 2018- ਕੈਂਪ ਦਾ ਉਦਘਾਟਨ ਵਾਈਸ_ਚਾਂਸਲਰ ਡਾ. ਬੀ.ਐਸ. ਘੁੰਮਣ ਨੇ ਕੀਤਾ ਅਤੇ ਵਿਦਿਆਰਥੀ ਵਲੰਟੀਅਰਾਂ, ਅਧਿਆਪਕਾਂ ਅਤੇ ਕਰਮਚਾਰੀਆਂ ਦੇ ਬੈਜ ਲਗਾਕੇ ਉਹਨਾਂ ਦਾ ਹੋਂਸਲਾ ਵਧਾਇਆ। ਉਹਨਾਂ ਸਬੰਧਤ ਪਰਿਵਾਰ ਦੀ ਸ਼ਲਾਘਾ ਕੀਤੀ ਕਿ ਉਹਨਾਂ ਆਪਣੇ ਬੇਟੇ ਦੀ ਯਾਦ ਨੂੰ ਖੂਨਦਾਨ ਕੈਂਪ ਰਾਹੀਂ ਉਜਾਗਰ ਕੀਤਾ ਅਤੇ ਇਹ ਖੂਨ ਦੂਸਰੇ ਲੋਕਾਂ ਦੀਆਂ ਜਾਨਾਂ ਬਚਾਉਣ ਦੇ ਕੰਮ ਆਵੇਗਾ ਅਤੇ ਇਸ ਕਾਰਜ ਲਈ ਪਰਿਵਾਰ ਦਾ ਧੰਨਵਾਦ ਵੀ ਕੀਤਾ। ਸ੍ਰ. ਜੋਗਿੰਦਰ ਸਿੰਘ ਨੇ ਇਸ ਗੱਲ ਤੇ ਤਸੱਲੀ ਪ੍ਰਗਟਾਈ ਕਿ ਐਨ.ਐਸ.ਐਸ. ਵਿਭਾਗ ਖੂਨਦਾਨ ਅਤੇ ਸਮਾਜ ਸੇਵਾ ਦੇ ਕਾਰਜਾਂ ਵਿਚ ਮੋਹਰੀ ਭੂਮਿਕਾ ਨਿਭਾ ਰਿਹਾ ਹੈ। ਇਸ ਖੂਨਦਾਨ ਕੈਂਪ ਦੁਆਰਾ ਸਵਰਗਵਾਸੀ ਇੰਜੀਨੀਅਰ ਅਮਨਦੀਪ ਸਿੰਘ ਦੇ ਪਰਿਵਾਰ ਨੇ ਬੜੀ ਉਤਸ਼ਾਹ ਅਤੇ ਭਾਵਨਾ ਨੂੰ ਮਹਿਸੂਸ ਕਰਦੇ ਹੋਏ ਇੱਛਾ ਜਤਾਈ ਕਿ ਅਜਿਹੇ ਕਾਰਜਾਂ ਲਈ ਉਹ ਯੂਨੀਵਰਸਿਟੀ ਨੂੰ ਸਹਿਯੋਗ ਦੇਣ ਲਈ ਤਿਆਰ ਹਨ।
ਪੰਜਾਬੀ ਯੂਨੀਵਰਸਿਟੀ ਨੇ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਨੂੰ ਸ਼ਾਨਦਾਰ ਢੰਗ ਨਾਲ ਮਨਾਇਆ (22-11-2018)
ਪਟਿਆਲਾ, 22 ਨਵੰਬਰ, 2018 -ਪੰਜਾਬੀ ਯੂਨੀਵਰਸਿਟੀ ਵਲੋਂ ਅੱਜ ਇਥੇ ਯੂਨੀਵਰਸਿਟੀ ਕੈਂਪਸ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਵਰ੍ਹੇ ਨੂੰ ਸਮਰਪਿਤ ਸਮਾਗਮ ਆਯੋਜਿਤ ਕੀਤੇ ਗਏ। ਇਸ ਸਬੰਧ ਵਿੱਚ ਵਾਈਸ-ਚਾਂਸਲਰ ਡਾ. ਬੀ.ਐਸ. ਘੁੰਮਣ ਵਲੋਂ ਇਨ੍ਹਾਂ ਸਮਾਗਮਾਂ ਨੂੰ ਸ਼ਾਨਦਾਰ ਢੰਗ ਨਾਲ ਮਨਾਉਣ ਲਈ ਅਕਾਦਮਿਕ ਅਤੇ ਵਿਦਿਅਕ ਪੱਧਰ 'ਤੇ ਧਾਰਮਿਕ ਅਤੇ ਅਧਿਆਤਮਿਕ ਕਦਰਾਂ-ਕੀਮਤਾਂ ਨੂੰ ਸਮਰਪਿਤ ਯੂਨੀਵਰਸਿਟੀ ਦੇ ਚਾਰ ਵਿਭਾਗਾਂ ਗੁਰਮਤਿ ਸੰਗੀਤ ਵਿਭਾਗ, ਗੁਰੂ ਗ੍ਰੰਥ ਸਾਹਿਬ ਵਿਭਾਗ, ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਅਤੇ ਗੁਰੂ ਗੋਬਿੰਦ ਸਿੰਘ ਚੇਅਰ ਦੇ ਮੁਖੀਆਂ ਤੇ ਆਧਾਰਤ ਉਚ-ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ। ਡਾ. ਜੀ.ਐਸ. ਬੱਤਰਾ, ਡੀਨ ਅਕਾਦਮਿਕ ਮਾਮਲੇ; ਡਾ. ਮਨਜੀਤ ਸਿੰਘ ਨਿਜਰ, ਰਜਿਸਟਰਾਰ; ਡਾ. ਗੁਰਨਾਮ ਸਿੰਘ, ਮੁਖੀ ਦੀ ਸਰਪ੍ਰਸਤੀ ਵਿੱਚ ਅੱਜ ਗੁਰਮਤਿ ਸੰਗੀਤ ਸੰਮੇਲਨ ਅਤੇ ਧਾਰਮਿਕ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਅਤੇ ਗੁਰੂ ਗੋਬਿੰਦ ਸਿੰਘ ਭਵਨ ਵਿੱਚ ਸ਼ਬਦ ਕੀਰਤਨ ਕੀਤਾ ਗਿਆ।
ਅਧਿਆਪਕਾਂ, ਖੋਜ ਵਿਦਵਾਨਾਂ, ਵਿਦਿਆਰਥੀਆਂ ਅਤੇ ਗੈਰ-ਅਧਿਆਪਨ ਕਰਮਚਾਰੀਆਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਡਾ. ਘੁੰਮਣ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਸੁਲਤਾਨਪੁਰ ਲੋਧੀ ਵਿਖੇ ਹੋਣ ਵਾਲੇ ਰਾਜ ਪੱਧਰੀ ਸਮਾਗਮ ਆਯੋਜਿਤ ਕਰਨ ਲਈ ਪੰਜਾਬ ਸਰਕਾਰ ਦੀ ਮਦਦ ਕਰ ਰਹੀ ਹੈ। ਇਸ ਸਮਾਗਮ ਵਿੱਚ ਯੂਨੀਵਰਸਿਟੀ ਦੇ ਫੈਕਲਟੀ ਮੈਂਬਰ, ਡਾ. ਗੁਰਨਾਮ ਸਿੰਘ ਅਤੇ ਡਾ. ਨਿਵੇਦਿਤਾ ਉੱਪਲ ਸ਼ਬਦ ਕੀਰਤਨ ਕਰਨਗੇ। ਡਾ. ਘੁੰਮਣ ਨੇ ਸਾਰਿਆਂ ਨੂੰ ਇੱਕ ਆਦਰਸ਼ ਸਮਾਜ ਦੀ ਸਿਰਜਣਾ ਕਰਨ ਲਈ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ, ਵਿਚਾਰਾਂ ਅਤੇ ਆਦਰਸ਼ਾਂ ਨੂੰ ਅਪਨਾਉਣ ਦੀ ਲੋੜ ਤੇ ਜ਼ੋਰ ਦਿੱਤਾ।
'ਗੁਰੂਨਾਨਕ ਬਾਣੀ ਦਾ ਵਿਆਖਿਆ ਸ਼ਾਸਤਰ' ਨਾਮੀ ਵਿਸ਼ੇ ਤੇ ਵਰਕਸ਼ਾਪ
ਪਟਿਆਲਾ, 14 ਦਸੰਬਰ, 2018 -ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 'ਗੁਰੂਨਾਨਕ ਬਾਣੀ ਦਾ ਵਿਆਖਿਆ ਸ਼ਾਸਤਰ' ਨਾਮੀ ਵਿਸ਼ੇ ਤੇ ਤਿੰਨ ਦਸੰਬਰ 2018 ਤੋਂ 15 ਦਸੰਬਰ 2018 ਤਕ ਇਕ ਵਰਕਸ਼ਾਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਵਰਕਸ਼ਾਪ ਦੇ ਉਦਘਾਟਨੀ ਸਮਾਰੋਹ ਵਿਚ ਬੋਲਦਿਆਂ ਵਾਈਸ-ਚਾਂਸਲਰ ਡਾ. ਬੀ. ਐੱਸ. ਘੁੰਮਣ ਵੱਲੋਂ ਕਿਹਾ ਗਿਆ ਮੌਜੂਦਾ ਸਮੇਂ ਅਜਿਹੇ ਵਿਸਿ਼ਆਂ ਦੀ ਬੇਹੱਦ ਲੋੜ ਹੈ। ਉਨ੍ਹਾਂ ਕਿਹਾ ਕਿ ਖੋਜ਼ਾਰਥੀਆਂ ਦਾ ਫਰਜ਼ ਹੈ ਕਿ ਉਹ ਇਸ ਗੱਲ ਬਾਰੇ ਡੂੰਘਾਈ ਵਿਚ ਖੋਜ਼ ਕਰਨ ਕਿ ਪਵਿੱਤਰ ਗੁਰਬਾਣੀ ਦੀ ਕਿਸ ਵਿਆਖਿਆ ਨੂੰ ਕਿੰਨੀ ਪ੍ਰਮਾਣਿਕ ਮੰਨਿਆ ਜਾਵੇ। ਖੋਜ਼ ਵਿਧੀਆਂ ਬਾਰੇ ਵਿਸਥਾਰ ਵਿਚ ਗੱਲ ਕਰਦਅਿਾਂ ਡਾ. ਘੁੰਮਣ ਵੱਲੋਂ ਕਿਹਾ ਗਿਆ ਕਿ ਗੁਰਬਾਣੀ ਵਰਗੇ ਵਿਸ਼ੇ ਉੱਪਰ ਖੋਜ਼ ਕਰਨਾ ਕਠਿਨ ਕਾਰਜ ਹੁੰਦਾ ਹੈ ਕਿਉਂਕਿ ਕੁਦਰਤੀ ਵਿਗਿਆਨਾਂ ਦੀ ਤੁਲਨਾ ਵਿਚ ਸਮਾਜਿਕ ਵਿਗਿਆਨਾਂ ਉੱਪਰ ਖੋਜ਼ ਵਿਧੀਆਂ ਨੂੰ ਲਾਗੂ ਕਰਨਾ ਔਖਾ ਕਾਰਜ ਹੈ।
ਵਰਕਸ਼ਾਪ ਸੰਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਮੁਖੀ ਡਾ. ਗੁਰਮੀਤ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਵਰਕਸ਼ਾਪ ਵਿਚ ਪੰਜਾਬੀ ਯੂਨੀਵਰਸਿਟੀ ਤੋਂ ਇਲਾਵਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਸ਼੍ਰੀ ਗੁਰੂ ਗਰੰਥ ਸਾਹਿਬ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ, ਖਾਲਸਾ ਕਾਲਜ ਪਟਿਆਲਾ ਅਤੇ ਹੋਰ ਬਹੁਤ ਸਾਰ ਕਾਲਜਾਂ ਤੋਂ ਡੈਲੀਗੇਟਸ ਭਾਗ ਲੈ ਰਹੇ ਹਨ।
ਅੰਤ ਵਿਚ ਡੀਨ ਰਿਸਰਚ ਅਤੇ ਡੀਨ ਕਾਲਜਿਜ਼ ਡਾ. ਜਸਪਾਲ ਕੌਰ ਧੰਜੂ ਵੱਲੋਂ ਰਸਮੀ ਰੂਪ ਵਿਚ ਧੰਨਵਾਦੀ ਸ਼ਬਦ ਬੋਲੇ ਗਏ।
ਵਿਸ਼ਵ ਪੰਜਾਬੀ ਸਾਹਿਤ ਕਾਨਫਰੰਸ ਦੇ ਪਹਿਲੇ ਦਿਨ ਉਦਘਾਟਨੀ ਸਮਾਰੋਹ ਵਿਚ ਮਹਾਰਾਣੀ ਪ੍ਰਨੀਤ ਕੌਰ ਵੱਲੋਂ ਸਿ਼ਰਕਤ
ਪਟਿਆਲਾ, 9 ਜਨਵਰੀ, 2019 -ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਵੱਲੋਂ ਪਰਵਾਸੀ ਪੰਜਾਬੀ ਸਾਹਿਤ ਦੀਆਂ ਪ੍ਰਾਪਤੀਆਂ ਅਤੇ ਸੰਭਾਵਨਾਵਾਂ ਨੂੰ ਵਿਚਾਰਨ ਹਿਤ ਕਰਵਾਈ ਜਾ ਰਹੀ ਵਿਸ਼ਵ ਪੰਜਾਬੀ ਸਾਹਿਤ ਕਾਨਫਰੰਸ ਦੇ ਪਹਿਲੇ ਦਿਨ ਉਦਘਾਟਨੀ ਸਮਾਰੋਹ ਵਿਚ ਸਾਬਕਾ ਵਿਦੇਸ਼ ਰਾਜ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਵੱਲੋਂ ਮੁੱਖ ਮਹਿਮਾਨ ਵਜੋਂ ਸਿ਼ਰਕਤ ਕੀਤੀ ਗਈ ਜਦੋਂ ਕਿ ਸਾਬਕਾ ਮੈਂਬਰ ਪਾਰਲੀਮੈਂਟ ਸ਼੍ਰੀ ਐੱਚ. ਐੱਸ. ਹੰਸਪਾਲ, ਕਪੂਰਥਲਾ ਰਿਆਸਤ ਤੋਂ ਰਾਜਕੁਮਾਰੀ ਅਨੀਤਾ ਸਿੰਘ ਅਤੇ ਕੈਨੇਡਾ ਦੇ ਸਰੀ-ਨਿਊਟਨ ਤੋਂ ਮੈਂਬਰ ਪਾਰਲੀਮੈਂਟ ਸੁੱਖ ਧਾਲੀਵਾਲ ਵਿਸ਼ੇਸ ਮਹਿਮਾਨ ਵਜੋਂ ਹਾਜ਼ਰ ਹੋਏ। 9 ਜਨਵਰੀ ਤੋਂ 11 ਜਨਵਰੀ ਤਕ ਤਿੰਨ ਦਿਨ ਚੱਲਣ ਵਾਲੀ ਇਸ ਕਾਨਫਰੰਸ ਦੇ ਸਾਇੰਸ ਆਡੀਟੋਰੀਅਮ ਵਿਖੇ ਹੋਏ ਇਸ ਉਦਘਾਟਨੀ ਸਮਾਰੋਹ ਵਿਚ ਉਦਘਾਟਨੀ ਸ਼ਬਦ ਪ੍ਰਸਿੱਧ ਸ਼ਾਇਰ ਸੁਰਜੀਤ ਪਾਤਰ ਵੱਲੋਂ ਬੋਲੇ ਗਏ ਜਦੋਂ ਕਿ ਕੁੰਜੀਵਤ ਭਾਸ਼ਣ ਪ੍ਰਸਿੱਧ ਚਿੰਤਕ ਹਰਚੰਦ ਸਿੰਘ ਬੇਦੀ ਵੱਲੋਂ ਦਿੱਤਾ ਗਿਆ।
ਵਾਈਸ-ਚਾਂਸਲਰ ਡਾ. ਬੀ. ਐੱਸ. ਘੁੰਮਣ ਵੱਲੋਂ ਸਵਾਗਤੀ ਸ਼ਬਦ ਬੋਲਦਿਆਂ ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਦੇ ਮੰਤਵ ਅਤੇ ਇਸ ਦਿਸ਼ਾ ਵਿਚ ਉਠਾਏ ਜਾਣ ਵਾਲੇ ਕੰਮਾਂ ਬਾਰੇ ਗੱਲਬਾਤ ਕੀਤੀ ਗਈ।
ਮਹਾਰਾਣੀ ਪਰਨੀਤ ਕੌਰ ਵੱਲੋਂ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਪੰਜਾਬੀ ਭਾਸ਼ਾ ਲਈ ਨਿੱਠ ਕੇ ਕੀਤੇ ਜਾ ਰਹੇ ਕੰਮਾਂ ਲਈ ਵਧਾਈ ਦਿੱਤੀ ਗਈ। ਯੂਨੀਵਰਸਿਟੀ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਅਜਿਹੀਆਂ ਕਾਰਨਫਰੰਸਾਂ ਰਾਹੀਂ ਪਰਵਾਸ ਦੇ ਮਸਲਿਆਂ ਬਾਰੇ ਗੱਲ ਕਰਨ ਨਾਲ ਜਿੱਥੇ ਬਾਹਰ ਵਸਦੇ ਲੋਕਾਂ ਨੂੰ ਇਸ ਦਾ ਲਾਭ ਹੋਵੇਗਾ ਉੱਥੇ ਹੀ ਪੰਜਾਬੀ ਭਾਸ਼ਾ ਵੀ ਦੂਰ ਦੂਰ ਤਕ ਫੈਲੇਗੀ।
ਸ਼੍ਰੀ ਐਚ. ਐੱਸ. ਹੰਸਪਾਲ ਵੱਲੋਂ ਕਿਹਾ ਗਿਆ ਕਿ ਸਾਡੇ ਨੌਜਵਾਨਾਂ ਨੂੰ ਬਾਹਰ ਜਾ ਕੇ ਵਸਣ ਨੂੰ ਤਰਜੀਹ ਨਹੀਂ ਦੇਣੀ ਚਾਹੀਦੀ ਬਲਕਿ ਉੱਥੋਂ ਉਚੇਰੀ ਸਿੱਖਿਆ ਹਾਸਲ ਕਰ ਕੇ ਇਸ ਦਾ ਲਾਭ ਆਪਣੇ ਦੇਸ਼ ਨੂੰ ਦੇਣਾ ਚਾਹੀਦਾ ਹੈ।
ਕਵੀ ਸੁਰਜੀਤ ਪਾਤਰ ਵੱਲੋਂ ਆਪਣੇ ਉਦਘਾਟਨੀ ਸ਼ਬਦਾਂ ਵਿਚ ਇਕ ਬੋਲੀ 'ਮੈਂ ਨੱਚਾਂ ਮੋਗੇ ਜਾਗੋ ਵਿਚ...ਮੇਰੀ ਪੈਂਦੀ ਧਮਕ ਸਿ਼ਕਾਗੋ ਵਿਚ....!' ਦੇ ਹਵਾਲੇ ਨਾਲ ਕਿਹਾ ਕਿ ਪੰਜਾਬੀਅਤ ਦੀ ਖੁਸ਼ਬੋ ਹੁਣ ਹੱਦਾਂ ਸਰਹੱਦਾਂ ਨੂੰ ਤੋੜ ਕੇ ਦੂਰ ਦੂਰ ਤਕ ਫੈਲ ਰਹੀ ਹੈ।
ਕੈਨੇਡੀਅਨ ਐਮ.ਪੀ. ਸੁੱਖ ਧਾਲੀਵਾਲ ਵੱਲੋਂ ਕੈਨੇਡਾ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਉੱਥੋਂ ਦੇ ਲੋਕ ਵਿਭਿੰਨਤਾ ਦੇ ਕਾਇਲ ਹਨ ਅਤੇ ਜਾਣਦੇ ਹਨ ਕਿ ਵਿਭਿੰਨਤਾ ਹੀ ਉਸ ਦੇਸ਼ ਦੀ ਤਾਕਤ ਹੈ।
ਹਰਚੰਦ ਸਿੰਘ ਬੇਦੀ ਵੱਲੋਂ ਆਪਣੇ ਪ੍ਰਭਾਵਸ਼ਾਲੀ ਕੁੰਜੀਵਤ ਭਾਸ਼ਣ ਦਾ ਸਿਖਰ ਇਸ ਆਸ ਨਾਲ ਕੀਤਾ ਕਿ ਸਾਨੂੰ ਸਾਂਝੇ ਅਕਾਦਮਿਕ ਯਤਨਾਂ ਇਕ ਅਜਿਹਾ ਮੁਹਾਵਰਾ ਸਿਰਜ ਲੈਣ ਚਾਹੀਦਾ ਹੈ ਜਿਸ ਨਾਲ ਵਿਦੇਸ਼ਾਂ ਵਿਚ ਵਸਦੇ ਲੋਕ ਆਪਣੀ ਅਗਲੀ ਪੀੜ੍ਹੀ ਦੇ ਬੱਚਿਆਂ ਨੂੰ ਸਰਲ ਅਤੇ ਸਹੀ ਅਰਥਾਂ ਵਿਚ ਦੱਸ ਸਕਣ ਕਿ ਉਨ੍ਹਾਂ ਦਾ ਪੰਜਾਬੀ ਭਾਸ਼ਾ ਨਾਲ ਜੁੜਨਾ ਕਿਉਂ ਜ਼ਰੂਰੀ ਹੈ।
ਇਸ ਉਦਘਾਟਨੀ ਸ਼ੈਸਨ ਵਿਚ ਪੰਜਾਬੀ ਸਾਹਿਤ ਅਧਿਐਨ ਵਿਭਾਗ ਦੇ ਮੁਖੀ ਡਾ. ਹਰਜੋਧ ਸਿੰਘ ਵੱਲੋਂ ਵਿਭਾਗ ਦੀਆਂ ਪ੍ਰਾਪਤੀਆਂ ਦੱਸਿਆ ਗਿਆ ਅਤੇ ਕਾਨਫਰੰਸ ਦੇ ਕੋਆਰਡੀਨੇਟਰ ਡਾ. ਭੀਮ ਇੰਦਰ ਸਿੰਘ ਵੱਲੋਂ ਮੰਚ ਸੰਚਾਲਨ ਦੀ ਜਿ਼ੰਮੇਵਾਰੀ ਨਿਭਾਈ ਗਈ।
ਇਸ ਸੈਸ਼ਨ ਵਿਚ ਵਿਦੇਸ਼ਾਂ ਵਿਚ ਵਸਦੇ ਸੱਤ ਨਾਮੀ ਸਾਹਿਤਕਾਰਾਂ, ਜਿਨ੍ਹਾਂ ਵਿਚ ਨਵਤੇਜ ਭਾਰਤੀ, ਪਰਮਿੰਦਰ ਸੋਢੀ, ਜਰਨੈਲ ਸੇਖਾ, ਸੁਖਵਿੰਦਰ ਕੰਬੋਜ਼, ਦਰਸ਼ਨ ਬੁਲੰਦਵੀ, ਅਵਤਾਰਜੀਤ ਧੰਜਲ, ਕੁਲਵਿੰਦਰ ਸਿੰਘ ਅਮਰੀਕਾ ਦਾ ਪਰਵਾਸੀ ਸਾਹਿਤ ਵਿਚ ਪਾਏ ਯੋਗਦਾਨ ਕਾਰਨ ਵਿਸ਼ੇਸ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਡਾ. ਬਲਜਿੰਦਰ ਸੰਘਾ, ਪਰਮਜੀਤ ਗਿੱਲ ਅਤੇ ਜਸਵੰਤ ਸਿੰਘ ਬਰਾੜ ਨੂੰ ਵੀ ਵਿਦੇਸ਼ ਦੀ ਧਰਤੀ ਤੇ ਪੰਜਾਬੀਅਤ ਲਈ ਕੀਤੇ ਜਾ ਰਹੇ ਕੰਮ ਕਾਰਨ ਸਨਮਾਨਿਤ ਕੀਤਾ ਗਿਆ।
ਅੰਤ ਵਿਚ ਕੁੱਝ ਵਿਭਾਗੀ ਪ੍ਰਕਾਸ਼ਨਾਵਾਂ ਰਿਲੀਜ਼ ਕੀਤੀਆਂ ਗਈਆਂ ਜਿਨ੍ਹਾਂ ਵਿਚ ਪਿਆਰਾ ਸਿੰਘ ਭੋਗਲ, ਡਾ. ਹਰਜੋਧ ਸਿੰਘ, ਡਾ. ਮੋਹਨ ਤਿਆਗੀ ਅਤੇ ਡਾ.ਜਸਵੀਰ ਕੌਰ ਦੀਆਂ ਕਿਤਾਬਾਂ ਸ਼ਾਮਿਲ ਸਨ।
ਉਦਾਸੀਆਂ ਗੁਰੂ ਨਾਨਕ ਦੀਆਂ' ਪ੍ਰਦਰਸ਼ਨੀ 16 ਜਨਵਰੀ 2019
ਪਟਿਆਲਾ, 9 ਜਨਵਰੀ, 2019 -ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਵੱਲੋਂ ਪਰਵਾਸੀ ਪੰਜਾਬੀ ਸਾਹਿਤ ਦੀਆਂ ਪ੍ਰਾਪਤੀਆਂ ਅਤੇ ਸੰਭਾਵਨਾਵਾਂ ਨੂੰ ਵਿਚਾਰਨ ਹਿਤ ਕਰਵਾਈ ਜਾ ਰਹੀ ਵਿਸ਼ਵ ਪੰਜਾਬੀ ਸਾਹਿਤ ਕਾਨਫਰੰਸ ਦੇ ਪਹਿਲੇ ਦਿਨ ਯੂਨੀਵਰਸਿਟੀ ਕੈਂਪਸ ਦੀ ਕਲਾ ਗੈਲਰੀ ਵਿਚ ਸਵਰਨਜੀਤ ਸਵੀ ਦੇ ਤੇਲ ਚਿੱਤਰਾਂ ਅਤੇ ਹਰਜੀਤ ਸਿੰਘ ਦੇ ਡਿਜੀਟਲ ਚਿੱਤਰਾਂ ਦੀ ਇਕ ਪ੍ਰਦਰਸ਼ਨੀ ਦਾ ਉਦਘਾਟਨ ਵਾਈਸ-ਚਾਂਸਲਰ ਡਾ. ਬੀ. ਐੱਸ. ਘੁੰਮਣ ਵੱਲੋਂ ਕੀਤਾ ਗਿਆ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਪ੍ਰਦਰਸ਼ਨੀ ਦਾ ਸਿਰਲੇਖ 'ਉਦਾਸੀਆਂ ਗੁਰੂ ਨਾਨਕ ਦੀਆਂ' ਰੱਖਿਆ ਗਿਆ ਹੈ। ਸਵਰਨਜੀਤ ਸਵੀ ਦੀਆਂ ਤਸਵੀਰਾਂ ਵਿਚ ਸ਼੍ਰੀ ਗੁਰੂ ਨਾਨਕ ਸਾਹਿਬ ਦੀਆਂ ਵਖ - ਵਖ ਦਿਸ਼ਾਵਾਂ ਵਿਚ ਕੀਤੀਆਂ ਉਦਾਸੀਆਂ ਨੂੰ ਚਿਤਰਿਆ ਗਿਆ ਹੈ। ਉਦਘਾਟਨ ਦੀ ਇਸ ਰਸਮ ਸਮੇਂ ਚਾਂਸਲਰ ਕੇਂਦਰੀ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਸਰਦਾਰਾ ਸਿੰਘ ਜੌਹਲ ਨੇ ਵਿਸ਼ੇਸ ਤੌਰ ਤੇ ਸਿ਼ਰਕਤ ਕੀਤੀ। ਇਸ ਰਸਮ ਸਮੇਂ ਮੁੱਖ ਮਹਿਮਾਨ ਜੋਗਿੰਦਰ ਟਾਈਗਰ ਅਤੇ ਵਿਸ਼ੇਸ ਮਹਿਮਾਨ ਫੋਟੋ ਆਰਟਿਸਟ ਰਣਜੋਧ ਸਿੰਘ ਸਨ।
ਉਦਘਾਟਨ ਉਪਰੰਤ ਡਾ. ਘੁੰੰਮਣ ਦੀ ਅਗਵਾਈ ਵਿਚ ਸਭਨਾਂ ਵੱਲੋਂ ਪ੍ਰਦਰਸਿ਼ਤ ਕੀਤੀਆਂ ਗਈਆਂ ਤਸਵੀਰਾਂ ਨੂੰ ਨਿਹਾਰਿਆ ਗਿਆ। ਜਿ਼ਕਰਯੋਗ ਹੈ ਕਿ ਕਾਨਫਰੰਸ ਵਿਚ ਪਹੁੰਚੇ ਸਾਬਕਾ ਪਾਰਲੀਮੈਂਟ ਮੈਂਬਰ ਸ਼੍ਰੀ ਐੱਚ. ਐੱਸ. ਹੰਸਪਾਲ ਅਤੇ ਕੈਨੇਡੀਅਨ ਪਾਰਲੀਮੈਂਟ ਮੈਂਬਰ ਸੁਖ ਧਾਲੀਵਾਲ ਸਮੇਤ ਹੋਰ ਬਹੁਤ ਸਾਰੇ ਡੈਲੀਗੇਟਸ ਵੀ ਇਸ ਰਸਮ ਵਿਚ ਸ਼ਾਮਿਲ ਹੋਏ। ਸ਼੍ਰੀਮਤੀ ਵਾਈਸ-ਚਾਂਸਲਰ ਡਾ. ਡੀ.ਕੇ. ਘੁੰੰਮਣ ਵੀ ਇਸ ਸਮੇਂ ਵਿਸ਼ੇਸ ਤੌਰ ਤੇ ਹਾਜਰ ਰਹੇ।
ਤਿੰਨ ਰੋਜ਼ਾ ਵਿਸ਼ਵ ਪੰਜਾਬੀ ਸਾਹਿਤ ਕਾਨਫਰੰਸ - ਵਿਦਾਇਗੀ ਸਮਾਰੋਹ
ਪਟਿਆਲਾ, 11 ਜਨਵਰੀ, 2019 -ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਵਿਖੇ ਪਰਵਾਸੀ ਸਾਹਿਤ ਦੇ ਮਸਲਿਆਂ ਸੰਬੰਧੀ ਚੱਲ ਰਹੀ ਤਿੰਨ ਰੋਜ਼ਾ ਕਾਨਫਰੰਸ ਅੱਜ ਸੈਨੇਟ ਹਾਲ ਵਿਖੇ ਹੋਏ ਵਿਦਾਇਗੀ ਸਮਾਰੋਹ ਉਪਰੰਤ ਸਫਲਤਾਪੂਰਵਕ ਸੰਪੰਨ ਹੋ ਗਈ। ਇਸ ਮੌਕੇ ਬੋਲਦਿਆਂ ਵਾਈਸ-ਚਾਂਸਲਰ ਡਾ. ਬੀ. ਐੱਸ ਘੁੰਮਣ ਵੱਲੋਂ ਕਾਨਫਰੰਸ ਦੇ ਆਯੋਜਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਸੰਵਾਦ ਨਿਰੰਤਰ ਚਲਦੇ ਰਹਿਣੇ ਚਾਹੀਦੇ ਹਨ। ਜਿ਼ਕਰਯੋਗ ਹੈ ਕਿ ਇਸ ਤੋਂ ਪਹਿਲਾਂ ਚਲਦੇ ਇਕ ਅਕਾਦਮਿਕ ਸ਼ੈਸਨ ਵਿਚ ਵੀ ਡਾ. ਘੁੰਮਣ ਵੱਲੋਂ ਵਿਸ਼ੇਸ ਰੂਪ ਵਿਚ ਸਿ਼ਰਕਤ ਕੀਤੀ ਸੀ ਜਿੱਥੇ ਬੋਲਦਿਆਂ ਉਨ੍ਹਾਂ ਕਿਹਾ ਕਿ ਅੱਜ ਦੇ ਅਕਾਦਮਿਕ ਦੌਰ ਵਿਚ ਕੋਈ ਵੀ ਅਨੁਸ਼ਾਸਨ ਜਾਂ ਵਿਸ਼ਾ ਸੁਤੰਤਰ ਰੂਪ ਵਿਚ ਵਿਚਾਰੇ ਜਾਣ ਤੇ ਤਰੱਕੀ ਨਹੀਂ ਕਰਦਾ ਬਲਕਿ ਇਸ ਨੂੰ ਹੋਰਨਾਂ ਵਿਸਿ਼ਆਂ ਅਤੇ ਅਨੁਸ਼ਾਸਨਾਂ ਨਾਲ ਜੋੜ ਕੇ ਵਾਚਣ ਦੀ ਲੋੜ ਹੈ। ਇਸ ਪ੍ਰਸੰਗ ਵਿਚ ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦਾ ਅਧਿਐਨ ਸਮਾਜਿਕ ਵਿਗਿਆਨਾਂ ਨਾਲ ਜੋੜ ਕੇ ਵੀ ਕੀਤਾ ਜਾਣਾ ਚਾਹੀਦਾ ਹੈ। ਨਾਲ਼ ਹੀ ਉਨ੍ਹਾਂ ਕਿਹਾ ਕਿ ਇਸ ਦਿਸ਼ਾ ਵਿਚ ਕੰਮ ਕਰਨ ਲਈ ਬਕਾਇਦਾ ਰੂਪ ਵਿਚ ਕੋਈ ਸੈਂਟਰ ਵੀ ਸਥਾਪਿਤ ਹੋ ਸਕਦਾ ਹੈ।
ਵਿਦਿਾਇਗੀ ਸਮਾਰੋਹ ਵਿਚ ਵਿਸ਼ੇਸ ਮਹਿਮਾਨ ਵਜੋਂ ਪਹੁੰਚੇ ਡਾ. ਦੀਪਕ ਮਨਮੋਹਨ ਸਿੰਘ ਵੱਲੋਂ ਵਿਸ਼ਵ ਪੰਜਾਬੀ ਕਾਨਫਰੰਸਾਂ ਦੇ ਇਤਿਹਾਸ ਦੇ ਹਵਾਲੇ ਨਾਲ ਕਿਹਾ ਕਿ ਅਜਿਹੀਆਂ ਕਾਨਫਰੰਸਾਂ ਦੇ ਲਗਾਤਾਰ ਆਯੋਜਨ ਨਾਲ ਹੀ ਪੰਜਾਬੀਅਤ ਦੇ ਮਸਲਿਆਂ ਦੀ ਗੱਲ ਤੁਰਦੀ ਰਹਿੰਦੀ ਹੈ।
ਵਿਦਾਇਗੀ ਭਾਸ਼ਣ ਲਈ ਦਿੱਲੀ ਯੂਨੀਵਰਸਿਟੀ, ਦਿੱਲੀ ਤੋਂ ਪਹੁੰਚੇ ਡਾ. ਰਵੇਲ ਸਿੰਘ ਵੱਲੋਂ ਕਿਹਾ ਗਿਆ ਕਿ ਸਾਨੂੰ ਪਰਵਾਸੀ ਸਾਹਿਤ ਦੀਆਂ ਪ੍ਰਾਪਤੀਆਂ ਦੇ ਨਾਲ ਨਾਲ ਇਸ ਦੀਆਂ ਸੰਭਾਵਨਾਵਾਂ ਬਾਰੇ ਵੀ ਵੱਧ ਤੋਂ ਵੱਧ ਗੱਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਡੇ ਪਰਵਾਸੀ ਲੇਖਕ ਜਿਸ ਵੀ ਭੂਗੋਲਿਕ ਖਿੱਤੇ ਵਿਚ ਵਸਦੇ ਹਨ, ਉੱਥੋਂ ਦੇ ਸਥਾਨਕ ਸਾਹਿਤ ਅਤੇ ਲੇਖਕਾਂ ਨਾਲ ਉਨ੍ਹਾਂ ਨੂੰ ਰਾਬਤਾ ਬਣਾਉਣਾ ਚਾਹੀਦਾ ਹੈ।
ਕਾਨਫਰੰਸ ਦੀ ਰਿਪੋਰਟ ਡਾ. ਪਰਮੀਤ ਕੌਰ ਵੱਲੋਂ ਪੜ੍ਹੀ ਗਈ ਅਤੇ ਕਾਨਫਰੰਸ ਬਾਰੇ ਆਪਣੇ ਅਨੁਭਵ ਖਾਲਿਦ ਹੁਸੈਨ (ਜੰਮੂ ਕਸ਼ਮੀਰ), ਪਰਮਿੰਦਰ ਸੋਢੀ (ਜਪਾਨ), ਨਛੱਤਰ (ਦਿੱਲੀ), ਅਤੇ ਪ੍ਰਸਿੱਧ ਕਹਾਣੀਕਾਰ ਕਿਰਪਾਲ ਕਜ਼ਾਕ ਵੱਲੋਂ ਸਾਂਝੇ ਕੀਤੇ ਗਏ। ਵਿਦਾਇਗੀ ਸਮਾਰੋਹ ਵਿਚ ਪਰਵਾਸੀ ਲੇਖਕਾਂ ਦੇ ਨੁਮਾਇੰਦੇ ਵਜੋਂ ਪ੍ਰਸਿੱਧ ਕਹਾਣੀਕਾਰ ਅਤੇ ਨਾਵਲਕਾਰ ਜਰਨੈਲ ਸਿੰਘ ਸੇਖਾ ਵੱਲੋਂ ਸਿ਼ਰਕਤ ਕੀਤੀ ਗਈ।
ਅੰਤ ਵਿਚ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਮਨਜੀਤ ਸਿੰਘ ਨਿੱਜਰ ਵੱਲੋਂ ਸਭ ਦਾ ਰਸਮੀ ਰੂਪ ਵਿਚ ਧੰਨਵਾਦ ਕੀਤਾ ਗਿਆ।
ਇਸ ਵਿਦਾਇਗੀ ਸਮਾਰੋਹ ਦਾ ਸੰਚਾਲਨ ਡਾ. ਭੀਮਇੰਦਰ ਸਿੰਘ ਵੱਲੋਂ ਕੀਤਾ ਗਿਆ।
ਪੰਜਾਬੀ ਯੂਨੀਵਰਸਿਟੀ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ -ਸ੍ਰੀ ਸਹਿਜ ਪਾਠ ਸਾਹਿਬ ਦਾ ਭੋਗ
ਪਟਿਆਲਾ, 15 ਜਨਵਰੀ, 2019 -ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਵੱਲੋਂ ਗੁਰੂ ਗੋਬਿੰਦ ਸਿੰਘ ਭਵਨ ਵਿਖੇ ਸ੍ਰੀ ਸਹਿਜ ਪਾਠ ਸਾਹਿਬ ਦਾ ਭੋਗ ਪਾਇਆ ਗਿਆ। ਵਾਈਸ-ਚਾਂਸਲਰ ਡਾ. ਬੀ. ਐੱਸ. ਘੁੰਮਣ ਵੱਲੋਂ ਇਸ ਮੌਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋ ਕੇ ਰੂਹਾਨੀ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ। ਵਿਭਾਗ ਮੁਖੀ ਡਾ. ਗੁਰਮੀਤ ਸਿੰਘ ਸਿੱਧੂ ਵੱਲੋਂ ਦੱਸਿਆ ਗਿਆ ਕਿ ਸ਼੍ਰੀ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਉਤਸਵ ਵਿਚ ਕਰਵਾਏ ਜਾ ਰਹੇ ਪ੍ਰੋਗਰਾਮਾਂ ਦੀ ਲੜੀ ਵਿਚ ਸ਼੍ਰੀ ਸਹਿਜ ਪਾਠ ਸਾਹਿਬ ਦਾ ਆਰੰਭ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਦਾ ਸੁਭਾਗਾ ਮੌਕਾ ਵੀ ਨਾਲ ਜੁੜ ਗਿਆ ਹੈ।
ਵਾਈਸ-ਚਾਂਸਲਰ ਡਾ. ਘੁੰਮਣ ਅਤੇ ਡੀਨ ਅਕਾਦਮਿਕ ਡਾ. ਗੁਰਦੀਪ ਸਿੰਘ ਬਤਰਾ ਵੱਲੋਂ ਵੱਲੋਂ ਭੋਗ ਉਪਰੰਤ ਪੰਗਤ ਵਿਚ ਬੈਠ ਕੇ ਲੰਗਰ ਛਕਿਆ ਗਿਆ। ਸੰਗਤਾਂ ਨੂੰ ਸੰਬੋਧਨ ਕਰਦਿਆਂ ਡਾ. ਘੁੰਮਣ ਵੱਲੋਂ ਕਿਹਾ ਗਿਆ ਕਿ ਗੁਰੂ ਸਾਹਿਬਾਨ ਦੀਆਂ ਸਾਡੀ ਕੌਮ ਪ੍ਰਤੀ ਕੁਰਬਾਨੀਆਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਸਾਨੂੰ ਅਜਿਹੇ ਮੌਕਿਆਂ ਤੇ ਗੁਰੂ ਸਾਹਿਬਾਨ ਦੀ ਸੋਚ ਤੋਂ ਸੇਧ ਲੈ ਕੇ ਸੋਹਣੇ ਸਮਾਜ ਦੀ ਸਿਰਜਣਾ ਕਰਨ ਦਾ ਅਹਿਦ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੇ ਹਿੱਸੇ ਜੋ ਪੰਜਾਬੀ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਦਾ ਕਾਰਜ ਆਇਆ ਹੈ ਉਹ ਵੀ ਆਪਣੇ ਆਪ ਵਿਚ ਇਕ ਤਰ੍ਹਾਂ ਦੀ ਸੇਵਾ ਭਾਵਨਾ ਹੀ ਹੈ ਜਿਸ ਨੂੰ ਤਨਦੇਹੀ ਨਾਲ ਨਿਭਾਉਣਾ ਚਾਹੀਦਾ ਹੈ।
ਵਿਭਾਗ ਦੇ ਵਿਦਿਆਰਥੀਆਂ ਵੱਲੋਂ ਇਸ ਮੌਕੇ ਕੀਰਤਨ ਕੀਤਾ ਗਿਆ ਅਤੇ ਸੰਪੂਰਨ ਸਿੰਘ ਟੱਲੇਵਾਲ਼ੀਆ ਦੇ ਜਥੇ ਵੱਲੋਂ ਆਪਣੀ ਕਵਿਸ਼ਰੀ ਰਾਹੀਂ ਗੁਰੂ ਸਾਹਿਬਾਨ ਦੇ ਜੀਵਨ ਅਤੇ ਉਪਦੇਸ਼ਾਂ ਬਾਰੇ ਦੱਸਿਆ ਗਿਆ
ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੁਸਤਕ ਪ੍ਰਦਰਸ਼ਨੀ
ਪਟਿਆਲਾ, 28 ਜਨਵਰੀ, 2019-ਗੁਰੂ ਗੋਬਿੰਦ ਵਿਚ ਚੇਅਰ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਵਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਿਤੀ 28, 29, 30 ਜਨਵਰੀ 2019 ਲਈ ਇਕ ਪੁਸਤਕ ਪ੍ਰਦਰਸ਼ਨੀ ਲਗਾਈ ਗਈ ਹੈ। ਇਸ ਪ੍ਰਦਰਸ਼ਨੀ ਵਿਚ ਗੁਰੂ ਨਾਨਕ ਦੇਵ ਸਾਹਿਬ ਨਾਲ ਸੰਬੰਧਤ ਪੁਸਤਕਾਂ, ਖਰੜੇ, ਖੋਜ-ਪ੍ਰਬੰਧ ਆਦਿ ਪ੍ਰਦਰਸ਼ਤ ਕੀਤੇ ਗਏ ਹਨ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਬੀ.ਐੱਸ.ਘੁੰਮਣ ਨੇ ਕਿਹਾ ਕਿ ਕਿ ਅਜਿਹੀਆਂ ਪ੍ਰਦਰਸ਼ਨੀਆਂ ਦਾ ਖਾਸ ਮਹੱਤਵ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨੀ ਦੇ ਮਾਧਿਅਮ ਰਾਹੀਂ ਜਿੱਥੇ ਗਿਆਨ ਦਾ ਅਥਾਹ ਸੋਮਾ ਜਿੱਥੇ ਲੋਕਾਂ ਤਕ ਪਹੁੰਚਦਾ ਹੈ ਉੱਥੇ ਹੀ ਐਨੀਆਂ ਸਾਰੀਆਂ ਪੁਸਤਕਾਂ ਨੂੰ ਇਕੱਠੇ ਰੂਪ ਵਿਚ ਇਕ ਜਗ੍ਹਾ ਲਿਆਉਣ ਨਾਲ ਵਿਦਿਆਰਥੀਆਂ ਅਤੇ ਖੋਜ਼ਾਰਥੀਆਂ ਨੂੰ ਲਾਭ ਪ੍ਰਾਪਤ ਹੁੰਦਾ ਹੈ ਅਤੇ ਉਨ੍ਹਾਂ ਵਿਚ ਇਸ ਵਿਸ਼ੇ ਪ੍ਰਤੀ ਕੰਮ ਕਰਨ ਦੀ ਇਕ ਜਾਗ ਲਗਦੀ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਦਰਸ਼ਨੀ ਸੰਬੰਧੀ ਵਖ-ਵਖ ਵਿਭਾਗਾਂ ਅਤੇ ਹੋਰ ਸਭ ਲੋਕਾਂ ਤਕ ਸੁਨੇਹਾ ਪਹੁੰਚਣਾ ਜ਼ਰੂਰੀ ਹੈ ਤਾਂ ਕਿ ਵਧ ਤੋਂ ਵਧ ਲੋਕਾਂ ਤਕ ਗੁਰੂ ਸਾਹਿਬ ਨਾਲ ਸੰਬੰਧਤ ਗਿਆਨ ਦੀ ਪਹੁੰਚ ਨੂੰ ਯਕੀਨੀ ਬਣਾਇਆ ਜਾ ਸਕੇ।
ਗੁਰੂ ਨਾਨਕ ਦੇਵ ਜੀ ਮਾਨਵਤਾਵਾਦੀ ਸੰਦੇਸ਼ਾ ਦੇ ਪ੍ਰਚਾਰ ਪ੍ਰਸਾਰ ਦੇ ਲਈ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਵਿਚ ਤਿੰਨ ਰੋਜਾ ਪੁਸਤਕ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ ਹੈ। ਪ੍ਰਦਰਸ਼ਨੀ ਵਿਚ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਤ ਪੁਸਤਕਾਂ ਹਜਾਰਾਂ ਦੀ ਸੰਖਿਆ ਵਿਚ ਪੁਸਤਕਾਂ ਨੂੰ ਪ੍ਰਦਰਸ਼ਤ ਕੀਤਾ ਗਿਆ ਹੈ।ਡੀਨ, ਅਕਾਦਮੀ ਮਾਮਲੇ ਡਾ. ਜੀ.ਐੱਸ. ਬੱਤਰਾ ਨੇ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲ ਪੂਰੇ ਹੋਣ ਦੇ ਮੌਕੇ ਤੇ ਵਿਭਾਗ ਵਲੋਂ ਵੱਖ-ਵੱਖ ਤਰ੍ਹਾਂ ਦੇ ਸਮਾਗਮ ਕੀਤੇ ਜਾ ਰਹੇ ਹਨ ਤਾਂ ਜੋ ਲੋਕ ਉਨ੍ਹਾਂ ਦੇ ਵਿਚਾਰਾਂ ਤੋਂ ਜਾਣੂ ਹੋ ਸਕਣ ਅਤੇ ਜੋ ਜਾਣੂ ਹਨ ਉਹ ਉਨ੍ਹਾਂ ਦੇ ਵਿਚਾਰਾਂ ਪ੍ਰਤੀ ਦ੍ਰਿੜ ਰਹਿਣ।
ਪ੍ਰਦਰਸ਼ਨੀ ਦੀ ਰੂਪ –ਰੇਖਾ ਬਾਰੇ ਦੱਸਦਿਆਂ ਵਿਭਾਗ ਮੁਖੀ ਡਾ. ਗੁਰਮੀਤ ਸਿੰਘ ਸਿੱਧੂ ਨੇ ਦੱਸਿਆ ਕਿ ਯੂਨੀਵਰਸਿਟੀਆਂ ਦੇ ਮੁਖ ਉਦੇਸ਼ ਗਿਆਨ ਦੀ ਸਿਰਜਨਾ ਕਰਨਾ ਹੈ। ਇਸ ਕਾਰਜ ਲਈ ਪੂਰਵ ਗਿਆਨ ਤੋਂ ਸਬਕ ਗ੍ਰਹਿਣ ਕੀਤੇ ਜਾਂਦੇ ਹਨ। ਗੁਰੂ ਨਾਨਕ ਦੇਵ ਜੀ ਦੇ 500ਵੇਂ ਪ੍ਰਕਾਸ਼ ਪੁਰਵ ਤੋਂ ਸ਼ੁਰੂ ਹੋਈ ਅਕਾਦਮਿਕ ਖੋਜ ਦੇ 50 ਵਰ੍ਹਿਆਂ ਵਿਚ ਕਾਫੀ ਕਾਰਜ ਹੋਏ ਹਨ। ਗੁਰੂ ਨਾਨਕ ਦੇਵ ਜੀ ਨਾਲ ਸੰਬੰਧਤ ਖੋਜ-ਕਾਰਜਾਂ ਤੋਂ ਇਲਾਵਾ ਯੂਨੀਵਰਸਿਟੀ ਅਤੇ ਵਿਭਾਗ ਦੀ ਕਿਤਾਬਸ਼ਾਲਾ ਵਿਚ ਉਪਲਬਧ ਸੰਪੂਰਨ ਸਾਹਿਤ ਉਪਲਬਧ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਨਾ ਕੇਵਲ ਪੰਜਾਬੀ ਬਲਕਿ ਅੰਗਰੇਜੀ, ਹਿੰਦੀ ਅਤੇ ਉਰਦੂ ਵਿਚ ਲਿਖੀਆਂ ਪੁਸਤਕਾਂ, ਖੋਜ-ਪੱਤਰ ਅਤੇ ਪਾਂਡੂਲਿਪੀਆਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਸਤਕ ਪ੍ਰਦਰਸ਼ਨੀ ਵਿਚ ਹਰ ਰੋਜ ਗੁਰੂ ਨਾਨਕ ਬਾਣੀ ਦੇ ਵਿਸ਼ੇਸ਼ਗ ਵਿਦਵਾਨਾਂ ਨੂੰ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਰੂ-ਬ-ਰੂ ਕਰਾਉਣ ਦਾ ਪ੍ਰੋਗਰਾਮ ਨਿਰਧਾਰਤ ਕੀਤਾ ਗਿਆ ਹੈ। ਇਸਦੇ ਨਾਲ ਹੀ ਗੁਰੂ ਨਾਨਕ ਦੇਵ ਜੀ ਦੇ ਸੁਲਤਾਨਪੁਰ ਲੋਧੀ ਵਿਖੇ ਹੋਏ ਅਨੁਭਵ ਨਾਲ ਸੰਬੰਧਤ ਦਸਤਾਵੇਜੀ ਫਿਲਮ ਮਿਤੀ 30 ਜਨਵਰੀ 2019 ਨੂੰ ਗੁਰੂ ਗੋਬਿੰਦ ਸਿੰਘ ਭਵਨ ਵਿਖੇ ਦਿਖਾਈ ਜਾਵੇਗੀ। ਇਹ ਫਿਲਮ ਵਿਭਾਗ ਦੁਆਰਾ ਤਿਆਰ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਅਗਲੇ ਮਹੀਨੇ ਸੋਸ਼ਲ ਇੰਜੀਨੀਅਰਿੰਗ ਆਫ ਗੁਰੂ ਨਾਨਕ ਦੇਵ ਜੀ ਅਤੇ ਅਪਲਾਇਡ ਫਿਲਾਸਫੀ ਆਫ ਗੁਰੂ ਨਾਨਕ ਦੇਵ ਵਿਸ਼ੇ ਤੇ ਸੈਮੀਨਾਰ ਦਾ ਆਯੋਜਨ ਕੀਤਾ ਜਾਵੇਗਾ।
ਪੁਸਤਕ ਪ੍ਰਦਰਸ਼ਨੀ ਦੇ ਉਦਘਾਟਨ ਸਮਾਰੋਹ ਵਿਚ ਵਿਭਾਗ ਦੇ ਅਧਿਆਪਕ ਡਾ. ਗੁਰਮੇਲ ਸਿੰਘ ਨੇ ਗੁਰੂ ਨਾਨਕ ਦੇਵ ਨਾਲ ਸੰਬੰਧਤ ਲਗਭਗ ਸਾਰੇ ਪੱਖਾਂ ਦੀ ਵਿਸਥਾਰ ਨਾਲ ਚਰਚਾ ਕੀਤੀ। ਵਿਭਾਗ ਦੇ ਡਾ. ਮੁਹੰਮਦ ਹਬੀਬ ਨੇ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਮੰਚ ਦਾ ਸੰਚਾਲਨ ਡਾ. ਤੇਜਿੰਦਰ ਕੌਰ ਧਾਲੀਵਾਲ ਨੇ ਕੀਤਾ।
ਕਿਸੇ ਮਹਾਂਪੁਰਸ਼ ਦੇ ਜੀਵਨ ਦੀ ਪੂਰੀ ਤਸਵੀਰ ਨੂੰ ਦਿਲ ਵਿਚ ਉਤਾਰਨ ਲਈ ਉਨ੍ਹਾਂ ਦੇ ਵਿਚਾਰ ਅਤੇ ਉਨ੍ਹਾਂ ਉਤੇ ਲਿਖੀਆਂ ਗਈਆਂ ਰਚਨਾਵਾਂ ਨੂੰ ਪੜ੍ਹਨਾ ਜਰੂਰੀ ਹੈ। ਕਈ ਸਦੀਆਂ ਦੇ ਲੰਘਣ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਵਰਗੇ ਮਹਾਂਪੁਰਸ਼ ਪ੍ਰਗਟ ਹੁੰਦੇ ਹਨ। ਮਾਨਵਤਾ ਨੂੰ ਇਕ ਅਹਿਮ ਸ਼ਿਖਰ ਤੱਕ ਲਿਜਾਣ ਵਾਲੇ ਗੁਰੂ ਨਾਨਕ ਦੇਵ ਜੀ ਦੇ ਪ੍ਰਗਟ ਹੋਏ ਨੂੰ 550 ਸਾਲ ਪੂਰੇ ਹੋ ਗਏ ਹਨ। ਅੱਜ ਜਦ ਇਕ ਵਾਰ ਫੇਰ ਪੂਰੀ ਮਾਨਵਤਾ ਬਿਖਰਦੀ ਜਾ ਰਹੀ ਹੈ ਅਜਿਹੇ ਸਮੇਂ ਤੇ ਸੰਤ ਗੁਰੂ ਨਾਨਕ ਦੇਵ ਜੀ ਨੂੰ ਇਕ ਦਿਲ ਡੂੰਘਾਈ ਤੋਂ ਯਾਦ ਕਰਨ ਦੀ ਜਰੂਰਤ ਪੈ ਗਈ ਹੈ।
ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵੱਲੋਂ 'ਸਮਕਾਲ ਵਿਚ ਗੁਰੂ ਨਾਨਕ ਸਾਹਿਬ ਦੀ ਪ੍ਰਸੰਗਿਕਤਾ ਅਤੇ ਸਾਰਥਿਕਤਾ (ਭਾਸ਼ਾ, ਸਾਹਿਤ, ਸਭਿਆਚਾਰ ਅਤੇ ਚਿੰਤਨ ਦੇ ਸੰਦਰਭ ਵਿਚ) ਵਿਸ਼ੇ ਤੇ ਕਰਵਾਈ ਜਾ ਰਹੀ 34ਵੀਂ ਅੰਤਰਰਾਸ਼ਟਰੀ ਪੰਜਾਬੀ ਵਿਕਾਸ ਕਾਨਫਰੰਸ
ਪਟਿਆਲਾ, 11 ਫਰਵਰੀ, 2019-ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵੱਲੋਂ 'ਸਮਕਾਲ ਵਿਚ ਗੁਰੂ ਨਾਨਕ ਸਾਹਿਬ ਦੀ ਪ੍ਰਸੰਗਿਕਤਾ ਅਤੇ ਸਾਰਥਿਕਤਾ (ਭਾਸ਼ਾ, ਸਾਹਿਤ, ਸਭਿਆਚਾਰ ਅਤੇ ਚਿੰਤਨ ਦੇ ਸੰਦਰਭ ਵਿਚ) ਵਿਸ਼ੇ ਤੇ ਕਰਵਾਈ ਜਾ ਰਹੀ 34ਵੀਂ ਅੰਤਰਰਾਸ਼ਟਰੀ ਪੰਜਾਬੀ ਵਿਕਾਸ ਕਾਨਫਰੰਸ ਦੇ ਪਹਿਲੇ ਦਿਨ ਉਦਘਾਟਨੀ ਸੈਸ਼ਨ ਵਿਚ ਬੋਲਦਿਆਂ ਵਾਈਸ-ਚਾਂਸਲਰ ਡਾ. ਬੀ. ਐੱਸ. ਘੁੰਮਣ ਵੱਲੋਂ ਕਿਹਾ ਗਿਆ ਕਿ ਸ਼੍ਰੀ ਗੁਰੂ ਨਾਨਕ ਸਾਹਿਬ ਦੀ ਅੱਜ ਦੇ ਦੌਰ ਵਿਚ ਭਾਸ਼ਾ, ਸਾਹਿਤ, ਸਭਿਆਚਾਰ ਅਤੇ ਚਿੰਤਨ ਦੀ ਦ੍ਰਿਸ਼ਟੀ ਤੋਂ ਗੁਰੂ ਨਾਨਕ ਸਾਹਿਬ ਦਾ ਬਹੁਤ ਮਹੱਤਵ ਹੈ। ਉਨ੍ਹਾਂ ਕਿਹਾ ਪੰਜਾਬੀ ਭਾਸ਼ਾ ਦੇ ਵਿਕਾਸ ਕੰਮ ਕਰਨਾ ਹੀ ਗੁਰੂ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਪੰਜਾਬੀ ਭਾਸ਼ਾ ਨੂੰ ਉੱਚ ਸਿੱਖਿਆ ਅਤੇ ਗਿਆਨ ਦਾ ਮਾਧਿਅਮ ਬਣਾਉਣ ਲਈ ਹਰ ਤਰ੍ਹਾਂ ਦੇ ਕਾਰਜਾਂ ਨੂੰ ਤਰਜੀਹੀ ਅਧਾਰ ਤੇ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੇ ਫਲਸਫੇ ਨੂੰ ਹੋਰ ਬਿਹਤਰੀ ਨਾਲ ਸਮਝਣ ਲਈ ਖੋਜ਼ ਦੀਆਂ ਵਖ-ਵਖ ਵਿਧੀਆਂ ਅਪਨਾਉਣ ਦੀ ਲੋੜ ਹੈ।
ਆਪਣੇ ਉਦਘਾਟਨੀ ਸ਼ਬਦਾਂ ਦੌਰਾਨ ਸ਼ਾਇਰ ਸੁਰਜੀਤ ਪਾਤਰ ਵੱਲੋਂ ਕਿਹਾ ਗਿਆ ਕਿ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਫਲਸਫੇ ਦਾ ਸੰਬੰਧ ਅਧਿਆਤਮਕ ਦੁਨੀਆਂ ਦੇ ਨਾਲ ਨਾਲ ਸਮਕਾਲ ਨਾਲ ਵੀ ਰਿਹਾ ਹੈ। ਉਨ੍ਹਾਂ ਸਮਕਾਲ ਵਿਚ ਬੰਦੇ ਦੀ ਪ੍ਰਮਾਣਿਕ ਭੂਮਿਕਾ ਨਿਰਧਾਰਿਤ ਕਰਨ ਲਈ ਆਪਣੇ ਵਿਚਾਰ ਪੇਸ਼ ਕੀਤੇ ਹਨ। ਨਾਲ਼ ਹੀ ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਵੱਲੋਂ ਸਾਨੂੰ ਕਿਸੇ ਇਕ ਵਾਦ ਵਿਚ ਫਸੇ ਰਹਿਣ ਨਾਲੋਂ ਖੋਜ਼ੀ ਬਿਰਤੀ ਹੋਣ ਦਾ ਧਾਰਨੀ ਹੋਣ ਬਾਰੇ ਕਿਹਾ ਗਿਆ ਹੈ। ਸਮਾਜ ਅਤੇ ਸ਼ਖਸੀਅਤ ਦੇ ਵਿਕਾਸ ਲਈ ਇਸ ਬਿਰਤੀ ਨੂੰ ਅਪਨਾਉਣ ਦੀ ਲੋੜ ਹੈ।
ਮੁੱਖ ਸੁਰ ਭਾਸ਼ਣ ਦੌਰਾਨ ਪ੍ਰੋਫੈਸਰ ਭਗਵਾਨ ਜੋਸ਼ ਵੱਲੋਂ ਕਿਹਾ ਗਿਆ ਕਿ ਅਸੀਂ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਦੁਨੀਆਂ ਸਾਹਮਣੇ ਸਹੀ ਤਰੀਕੇ ਨਾਲ ਪੇਸ਼ ਹੀ ਨਹੀਂ ਕਰ ਸਕੇ। ਇਸ ਦਿਸ਼ਾ ਵਿਚ ਕੰਮ ਕਰਨ ਦੀ ਲੋੜ ਹੈ।
ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਾਈਸ-ਚਾਂਸਲਰ ਡਾ. ਜੋਗਿੰਦਰ ਸਿੰਘ ਪੁਆਰ ਵੱਲੋਂ ਕਿਹਾ ਗਿਆ ਕਿ ਪੰਜਾਬੀ ਭਾਸ਼ਾ ਦੇ ਅਸਲ ਵਿਕਾਸ ਲਈ ਸਾਨੂੰ ਇਸ ਦੀ ਤਕਨੀਕੀ ਸ਼ਬਦਾਵਲੀ ਵਿਕਸਤ ਕਰਨ ਦੀ ਲੋੜ ਹੈ ਤਾਂ ਕਿ ਇਹ ਗਿਆਨ ਦਾ ਮਾਧਿਅਮ ਬਣ ਸਕੇ।
ਵਿਭਾਗ ਮੁਖੀ ਡਾ. ਯੋਗਰਾਜ ਵੱਲੋਂ ਰਸਮੀ ਰੂਪ ਵਿਚ ਸਭ ਦਾ ਸਵਾਗਤ ਕਰਦਿਆਂ ਕਾਨਫਰੰਸ ਦੇ ਥੀਮ ਬਾਰੇ ਚਾਨਣਾ ਪਾਇਆ ਗਿਆ। ਉਨ੍ਹਾਂ ਕਿਹਾ ਇਸ ਤਿੰਨ ਦਿਨਾਂ ਵਿਚਾਰ ਚਰਚਾ ਵਿਚ ਵਖ-ਵਖ ਵਿਦਵਾਨਾਂ ਵੱਲੋਂ ਗੁਰੂ ਸਾਹਿਬ ਦੇ ਜੀਵਨ ਅਤੇ ਫਲਸਫੇ ਦੀਆਂ ਹੋਰ ਵਧੇਰੇ ਪਰਤਾਂ ਅਤੇ ਸਮਕਾਲ ਵਿਚ ਇਸ ਦੀ ਪ੍ਰਸੰਗਿਕਤਾ ਬਾਰੇ ਜਾਣਨ ਦਾ ਯਤਨ ਕੀਤਾ ਜਾਵੇਗਾ।
ਇਸ ਮੌਕੇ ਵਿਭਾਗ ਦੀ ਦੀਆਂ ਕੁੱਝ ਪ੍ਰਕਾਸ਼ਨਾਵਾਂ ਵੀ ਰਿਲੀਜ਼ ਕੀਤੀਆਂ ਗਈਆਂ ਜਿਨ੍ਹਾਂ ਵਿਚ ਡਾ. ਯੋਗਰਾਜ, ਡਾ. ਅਮਰਜੀਤ, ਦਲੀਪ ਸਿੰਘ ਉੱਪਲ, ਡਾ. ਦਰਸ਼ਨ ਆਸ਼ਟ, ਧਰਮਪਾਲ ਸਾਹਿਲ, ਸਤਿੰਦਰ ਔਲਖ, ਅਰੁਣ ਬਾਲਾ, ਡਾ. ਰਾਜੇਸ਼ ਸ਼ਰਮਾ, ਬੀ. ਐੱਲ. ਕੌਲ ਆਦਿ ਦੀਆਂ ਕਿਤਾਬਾਂ ਸ਼ਾਮਿਲ ਸਨ।
ਅੰਤ ਵਿਚ ਡੀਨ ਅਕਾਦਮਿਕ ਡਾ. ਗੁਰਦੀਪ ਸਿੰਘ ਬਤਰਾ ਵੱਲੋਂ ਰਸਮੀ ਰੂਪ ਵਿਚ ਸਭ ਦਾ ਧੰਨਵਾਦ ਕੀਤਾ ਗਿਆ।
ਸ੍ਰੀ ਗੁਰੂ ਨਾਂਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ- ਪ੍ਰੋ਼ . ਤਾਰਾ ਸਿੰਘ ਪਟਿਆਲਾ ਸੰਗੀਤ ਸੰਮੇਲਨ
ਪਟਿਆਲਾ, 14 ਮਾਰਚ, 2019-ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਮਹਾਨ ਸੰਗੀਤਆਚਾਰੀਆ ਪੋ੍. ਤਾਰਾ ਸਿੰਘ ਦੀ ਸਮ੍ਰਿਤੀ ਵਿਚ ਛੇਵਾਂ ਸਾਲਾਨਾ ਪ੍ਰੋ਼ . ਤਾਰਾ ਸਿੰਘ ਪਟਿਆਲਾ ਸੰਗੀਤ ਸੰਮੇਲਨ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਦੋਵੇਂ ਦਿਨ ਨਾਮਵਰ ਸ਼ਾਸਤਰੀ ਸੰਗੀਤ ਕਲਾਕਾਰਾਂ ਨੇ ਆਪਣਾ ਪ੍ਰਦਰਸ਼ਨ ਦਿੱਤਾ। ਸ੍ਰੀ ਗੁਰੂ ਨਾਂਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੰਮੇਲਨ ਦਾ ਆਰੰਭ ਗੁਰੂ ਨਾਨਕ ਦੇ ਰਾਗ ਤੁਖਾਰੀ ਵਿਚ ਉਚਾਰੇ ਸ਼ਬਦ ਮੇਰੇ ਲਾਲ ਰੰਗੀਲੇ ਦੇ ਗਾਇਨ ਨਾਲ ਹੋਇਆ ਜਿਸ ਨੂੰ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਨੇ ਪੇਸ਼ ਕੀਤਾ। ਪ੍ਰੋਗਰਾਮ ਦੇ ਪਹਿਲੇ ਕਲਾਕਾਰ ਡਾ. ਪ੍ਰਤੀਕ ਚੌਧਰੀ ਜੋ ਦਿੱਲੀ ਯੂਨੀਵਰਸਿਟੀ ਤੋਂ ਪਧਾਰੇ ਸਨ ਨੇ ਆਪਣੀ ਪੇਸ਼ਕਾਰੀ ਦਾ ਆਗ਼ਾਜ਼ ਰਾਗ ਯਮਨ ਨਾਲ ਕੀਤਾ। ਕਠਿਨ ਤਾਲਾਂ ਤੇ ਤਿਹਾਈਆਂ ਨਾਲ ਉਹਨਾਂ ਆਪਣਾ ਵਾਦਨ ਸਜਾਇਆ ਜਿਸ ਦੀ ਸ੍ਰੋਤਿਆਂ ਨੇ ਭਰਪੂਰ ਸ਼ਲਾਘਾ ਕੀਤੀ। ਤਬਲਾ ਸੰਗਤ ਸ੍ਰੀ ਮਧੁਰੇਸ਼ ਭੱਟ ਤੇ ਸ੍ਰੀ ਜੈਦੇਵ ਨੇ ਬ਼ਖੂਬੀ ਨਿਭਾਈ। ਉਪਰੰਤ ਗਵਾਲੀਅਰ ਘਰਾਣੇ ਦੇ ਪਰਿਪੱਕ ਗਾਇਕ ਪੰਡਿਤ ਐਲ. ਕੇ. ਪੰਡਿਤ ਨੇ ਮੰਚ ਸੰਭਾਲਿਆ ਅਤੇ ਆਪਣੀ ਸਧੀ ਹੋਈ ਬੁਲੰਦ ਆਵਾਜ਼ ਵਿਚ ਰਾਗ ਭੂਪ ਵਿਚ ਵਿਲੰਬਿਤ ਖ਼ਿਆਲ ਆਰੰਭ ਕੀਤਾ। ਗਵਾਲੀਅਰ ਘਰਾਣੇ ਦੀ ਗਾੲਕੀ ਦੇ ਸਾਰੇ ਰੰਗ ਉਹਨਾਂ ਦੀ ਗਾਇਕੀ ਵਿਚ ਭਰੇ ਹੋਏ ਸਨ। ਰਾਗ ਭੂਪ ਵਿਚ ਹੀ ਟਪ ਖ਼ਿਆਲ ਦੀ ਪ੍ਰਸਤੁਤੀ ਉਹਨਾਂ ਨੇ ਕੀਤੀ ਜੋ ਪੰਜਾਬੀ ਭਾਸ਼ਾ ਵਿਚ ਨਿਬੱਧ ਸੀ। ਹਾਰਮੋਨੀਅਮ ਉੱਤੇ ਅਲੀ ਅਕਬਰ ਅਤੇ ਤਬਲੇ ਉੱਤੇ ਸ੍ਰੀ ਜੈਦੇਵ ਨੇ ਸੰਗੀਤ ਕੀਤੀ। ਇਸ ਮੌਕੇ ਸਮੁੱਚੀ ਆਰਟਸ ਐਂਡ ਕਲਚਰ ਫ਼ੈਕਲਟੀ ਵਲੋਂ ਸੰਗੀਤ ਨਾਟਕ ਅਕਾਦਮੀ ਐਵਾਰਡ ਜੇਤੂ ਡਾ. ਗੁਰਨਾਮ ਸਿੰਘ ਦਾ ਸਨਮਾਨ ਕੀਤਾ ਗਿਆ ਅਤੇ ਉਹਨਾਂ ਦੀਆਂ ਸੰਗੀਤ ਦੇ ਖੇਤਰ ਵਿਚ ਪ੍ਰਾਪਤੀਆਂ ਦਾ ਵਿਸ਼ੇਸ਼ ਜਿ਼ਕਰ ਕੀਤਾ ਗਿਆ। ਸਮਾਗਮ ਦੇ ਮੁੱਖ ਮਹਿਮਾਨ ਸ੍ਰੀ ਏ. ਐਸ.ਰਾਏ, ਆਈ.ਜੀ ਪਟਿਆਲਾ ਰੇਂਜ ਸਨ ਅਤੇ ਵਿਸੇ਼ਸ਼ ਮਹਿਮਾਨ ਵਜੋਂ ਸ੍ਰੀਮਤੀ ਸੁਰਜੀਤ ਕੌਰ ਸੁਪਤਨੀ ਪੋ੍ ਤਾਰਾ ਸਿੰਘ ਹਾਜ਼ਰ ਹੋਏ। ਸਮਾਗਮ ਦੀ ਪ੍ਰਧਾਨਗੀ ਕਰ ਰਹੇ ਵਾਈਸ -ਚਾਂਸਲਰ ਡਾ . ਬੀ .ਐਸ ਘੁੰਮਣ ਨੇ ਡਾ ਗੁਰਨਾਮ ਦੀ ਪ੍ਰਸ਼ੰਸਾ ਕੀਤੀ। ਉਹਨਾਂ ਕਿਹਾ ਕਿ ਪ੍ਰੋ. ਤਾਰਾ ਸਿੰਘ ਦੇ ਨਾਮ ਉੱਤੇ ਸਮਰਪਿਤ ਇਹ ਸੰਮੇਲਨ ਉਹਨਾਂ ਦੇ ਪਰਮ ਸ਼ਿਸ਼ ਡਾ. ਗੁਰਨਾਮ ਸਿੰਘ ਦੇ ਸਨਮਾਨ ਲਈ ਅਤਿਅੰਤ ਯੋਗ ਸਥਾਨ ਹੈ। ਕਲਾ ਭਵਨ ਵਿਖੇ ਹੋਣ ਵਾਲੀਆਂ ਪੇਸ਼ਕਾਰੀਆਂ ਦੀ ਗੁਣਵੱਤਾ ਸੰਬੰਧੀ ਗੱਲ ਕਰਦਿਆਂ ਡਾ. ਘੁੰਮਣ ਵੱਲੋਂ ਕਿਹਾ ਗਿਆ ਕਿ ਅਜਿਹੀਆਂ ਪੇਸ਼ਕਾਰੀਆਂ ਦਸਦੀਆਂ ਹਨ ਯੂਨੀਵਰਸਿਟੀਆਂ ਦਾ ਮਕਸਦ ਸਿਰਫ ਅਧਿਆਪਨ ਅਤੇ ਖੋਜ਼ ਨਾਲ ਨਹੀਂ ਜੁੜਿਆ ਹੁੰਦਾ ਬਲਕਿ ਅਜਿਹੀਆਂ ਕਲਾਵਾਂ ਨੂੰ ਵੀ ਪ੍ਰਫੁੱਲਿਤ ਕਰਨਾ ਹੁੰਦਾ ਹੈ। ਡਾ. ਅਲੰਕਾਰ ਸਿੰਘ ਦੁਆਰਾ ਸੰਪਾਦਿਤ ਪੁਸਤਕ ਸ੍ਰੀ ਗੁਰੂ ਨਾਨਕ ਦੇਵ ਰਾਗ ਰਤਨਾਵਲੀ ਵੀ ਇਸ ਮੌਕੇ ਰਿਲੀਜ਼ ਕੀਤੀ ਗਈ ਜਿਸ ਵਿਚ ਪੋ੍. ਤਾਰਾ ਸਿੰਘ ਦੁਆਰਾ ਸੁਰਬੱਧ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਅੰਕਿਤ ਹਨ।ਸੰਗੀਤ ਦੇ ਅਧਿਆਪਕ ਸ੍ਰੀਮਤੀ ਸੁਰਿੰਦਰ ਕੌਰ ਸੰਧੂ ਅਤੇ ਯੂਨੀਵਰਸਿਟੀ ਦੇ ਚਾਰ ਸੀਨੀਅਰ ਵਿਦਿਆਰਥੀਆਂ ਦਾ ਸਨਮਾਨ ਵੀ. ਸੀ. ਸਾਹਿਬ ਵਲੋਂ ਕੀਤਾ ਗਿਆ।
ਪ੍ਰੋਗਰਾਮ ਦੇ ਦੂਸਰੇ ਦਿਨ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਵਲੋਂ ਪੋ੍. ਤਾਰਾ ਸਿੰਘ ਦੀਆਂ ਬੰਦਿਸ਼ਾਂ ਦਾ ਗਾਇਨ ਪੇਸ਼ ਕੀਤਾ ਗਿਆ। ਉਪਰੰਤ ਜੋਧਪੁਰ ਤੋ ਪਧਾਰੇ ਪੰਡਿਤ ਰਾਜੇਂਦਰ ਵੈਸ਼ਣਵ ਨੈ ਆਪਣੀ ਬਹੁਪੱਖੀ ਗਾਇਕੀ ਦਾ ਪ੍ਰਦਰਸ਼ਨ ਕੀਤਾ। ਆਪ ਨੇ ਪ੍ਰੋਗਰਾਮ ਦੀ ਸ਼ੁਰੂਆਤ ਰਾਗ ਸ਼ੁੱਧ ਸਾਰੰਗ ਨਾਲ ਕੀਤੀ ਅਤੇ ਇਸ ਵਿਚ ਖ਼ਿਆਲ ਰਚਨਾਵਾਂ ਪ੍ਰਸਤੁਤ ਕੀਤੀਆਂ । ਬਾਅਦ ਵਿਚ ਆਪ ਨੇ ਕਈ ਅਪ੍ਰਚਲਿਤ ਰਾਗਾਂ ਜਿਵੇਂ ਰੂਰ ਸਾਰੰਗ, ਗੁ਼ੰਜੀ ਕਾਨ੍ਹੜਾ ਵਿਚ ਰਚਨਾਵਾਂ ਸੁਣਾਈਆਂ। ਤਰਾਨਾ, ਠੁਮਰੀ, ਗ਼ਜ਼ਲ, ਦੀ ਪੇਸ਼ਕਾਰੀ ਉਪਰੰਤ ਭਜਨ ਗਾਇਨ ਨਾਲ ਪ੍ਰੋਗਰਾਮ ਦੀ ਸਮਾਪਤੀ ਕੀਤੀ ਜਿਸਦੀ ਭਰਪੂਰ ਸ਼ਲਾਘਾ ਹਾਜ਼ਰ ਸ੍ਰੋਤਿਆਂ ਵਲੋਂ ਹੋਈ। ਪਰਧਾਨਗੀ ਡਾ. ਜੀ. ਐਸ. ਬਤਰਾ , ਡੀਨ, ਅਕਾਦਮਕ ਮਾਮਲੇ ਨੇ ਕੀਤੀ ਅਤੇ ਮੁੱਖ ਮਹਿਮਾਨ ਵਜੋਂ ਡਾ. ਧਰਮਿੰਦਰ ਸਿੰਘ ਉੱਭਾ, ਪ੍ਰਿੰਸੀਪਲ, ਖ਼ਾਲਸਾ ਕਾਲਜ ਸ਼ਾਮਲ ਹੋਏ। ਤਬਲੇ ਉੱਤੇ ਸ੍ਰੀ ਜੈਦੇਵ ਅਤੇ ਹਾਰਮੋਨੀਅਮ ਉੱਤੇ ਡਾ . ਅਲੰਕਾਰ ਸਿੰਘ ਨੇ ਨਿਭਾਈ ਅਤੇ ਸਮਾਗਮ ਦਾ ਆਯੋਜਨ ਡਾ ਅਲੰਕਾਰ ਸਿੰਘ ਨੇ ਕੀਤਾ। ਵਿਭਾਗ ਦੇ ਮੁਖੀ ਡਾ .ਰਾਜਿੰਦਰ ਸਿੰਘ ਗਿੱਲ ਨੇ ਆਏ ਕਲਾਕਾਰਾਂ, ਮਹਿਮਾਨਾਂ ਤੇ ਸ੍ਰੋਤਿਆਂ ਦਾ ਸੰਮੇਲਨ ਨੂੰ ਸਫ਼ਲ ਬਣਾਉਂਣ ਲਈ ਧੰਨਵਾਦ ਕੀਤਾ। ਇਸ ਮੌਕੇ ਵਿਭਾਗ ਦੇ ਸਮੂਹ ਸਟਾਫ਼ ਤੋਂ ਇਲਾਵਾ ਡਾ. ਜਸਬੀਰ ਕੌਰ, ਡਾ . ਨਵਜੋਤ ਕਸੇਲ, ਡਾ . ਸੁਰਜੀਤ ਸਿੰਘ ਭੱਟੀ, ਡਾ. ਸੁਭਾਸ਼ ਸ਼ਰਮਾ, ਡਾ. ਡੇਜ਼ੀ ਵਾਲੀਆ, ਡਾ . ਦਵਿੰਦਰ ਕੌਰ ਅਤੇ ਸ਼ਹਿਰ ਦੇ ਕਾਲਜਾਂ ਤੋਂ ਅਧਿਆਪਕ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।
ਸ੍ਰੀ ਗੁਰੂ ਨਾਂਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ-ਪੰਜਾਬ ਹਿਸਟਰੀ ਕਾਨਫ਼ਰੰਸ, 15 ਮਾਰਚ, 2019
ਪਟਿਆਲਾ, 15 ਮਾਰਚ, 2019-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਉਲੀਕੇ ਸਮਾਗਮਾਂ ਦੀ ਲੜੀ ਤਹਿਤ ਪ੍ਰੋਫ਼ੈਸਰ ਬੀ.ਐਸ. ਘੁੰਮਣ, ਵਾਈਸ-ਚਾਂਸਲਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਜੀ ਦੀ ਯੋਗ ਅਗਵਾਈ ਹੇਠ ਪੰਜਾਬ ਇਤਿਹਾਸ ਅਧਿਐਨ ਵਿਭਾਗ ਵੱਲੋਂ ਮਿਤੀ 15-17 ਮਾਰਚ 2019, ਨੂੰ ਪੰਜਾਬ ਹਿਸਟਰੀ ਕਾਨਫ਼ਰੰਸ ਦੇ 51ਵੇਂ ਸੈਸ਼ਨ, ਜਿਸ ਦਾ ਵਿਸ਼ਾ ਲਾਈਫ਼, ਟੀਚਿੰਗਜ਼ ਐਂਡ ਲੀਗੇਸੀ ਆਫ਼ ਗੁਰੂ ਨਾਨਕ ਹੈ, ਦਾ ਸੈਨੇਟ ਹਾਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਆਗਾਜ਼ ਹੋਇਆ। ਕਾਨਫ਼ਰੰਸ ਦੀ ਪ੍ਰਧਾਨਗੀ ਕਰ ਰਹੇ ਮਾਣਯੋਗ ਵਾਈਸ ਚਾਂਸਲਰ ਡਾ. ਘੁੰਮਣ ਨੇ ਕਾਨਫ਼ਰੰਸ ਦੇ ਵਿਸ਼ੇ ਨਾਲ ਸਬੰਧਤ ਗੱਲ ਕਰਦਿਆਂ ਬੜੇ ਹੀ ਸਪਸ਼ਟ ਅਤੇ ਸਰਲ ਸ਼ਬਦਾਂ ਵਿੱਚ ਗੁਰੂ ਨਾਨਕ ਦੇਵ ਜੀ ਦੀ ਫਿ਼ਲਾਸਫੀ ਦੀ ਚਰਚਾ ਕੀਤੀ। ਉਨ੍ਹਾਂ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਕਿਸੇ ਇਕ ਧਰਮ ਜਾਂ ਵਿਚਾਰਧਾਰਾ ਦੀ ਗੱਲ ਨਹੀਂ ਕਰਦੇ ਹਨ ਬਲਕਿ ਉਨ੍ਹਾਂ ਦੀ ਸੋਚ ਧਰਮ, ਜਾਤ-ਪਾਤ ਦੇ ਵਖਰੇਵੇਂ ਤੋਂ ਕਿਤੇ ਉੱਪਰ ਹੈ। ਉਨ੍ਹਾਂ ਨੇ ਸਾਰੇ ਵਿਸਿ਼ਆਂ ਦੇ ਮਾਹਿਰਾਂ ਨੂੰ ਆਪਣੇ-ਆਪਣੇ ਨਜ਼ਰੀਏ ਅਨੁਸਾਰ ਵਿਚਾਰ-ਵਟਾਂਦਰਾ ਕਰਨ ਲਈ ਕਿਹਾ ਤਾਂ ਜੋ ਅਸੀਂ ਅਜੋਕੇ ਸਮੇਂ ਵਿੱਚ ਸਮਾਜਿਕ, ਧਾਰਮਿਕ, ਰਾਜਨੀਤਿਕ ਅਤੇ ਆਰਥਿਕ ਸਮੱਸਿਆਵਾਂ ਦਾ ਸਮਾਧਾਨ ਕਰਦੇ ਹੋਏ ਇਕ ਅਜਿਹੇ ਭਾਰਤ ਦਾ ਨਿਰਮਾਣ ਕਰੀਏ ਜਿਸ ਦੀ ਗੱਲ ਗੁਰੂ ਸਾਹਿਬ ਨੇ ਕੀਤੀ ਸੀ ।
ਉੱਘੇ ਵਿਦਵਾਨ ਪ੍ਰੋਫ਼ੈਸਰ ਰਤਨ ਸਿੰਘ ਜੱਗੀ, ਸਾਬਕਾ ਮੁਖੀ, ਪੰਜਾਬੀ ਸਾਹਿਤ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਗੁਰੂ ਨਾਨਕ ਦੇਵ ਜੀ ਵੱਲੋਂ ਕੀਤੀਆਂ ਉਦਾਸੀਆਂ ਬਾਰੇ ਚਰਚਾ ਕਰਦਿਆਂ ਦੱਸਿਆ ਕਿ ਉਹ ਯੁੱਗ ਪੁਰਸ਼ ਸਨ ਅਤੇ ਆਦਰਸ਼ ਮਾਨਵਤਾ ਦੀ ਘਾਟ ਮਹਿਸੂਸ ਕਰ ਰਹੇ ਸਨ। ਉਨ੍ਹਾਂ ਨੇ ਸਭ ਦੇ ਸਾਹਮਣੇ ਇਕ ਨਵਾਂ ਦ੍ਰਿਸ਼ਟੀਕੋਣ ਰੱਖਿਆ। ਉਨ੍ਹਾਂ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਜਦੋਂ ਤੱਕ ਮਾਨਵਤਾ ਰਹੇਗੀ ਤਦ ਤੱਕ ਗੁਰੂ ਨਾਨਕ ਦੇਵ ਜੀ ਇਕ ਮਾਡਲ ਦੇ ਰੂਪ ਵਿੱਚ ਵਿਚਰਨਗੇ।
ਕਾਨਫ਼ਰੰਸ ਵਿੱਚ ਬਤੌਰ ਜਨਰਲ ਪ੍ਰੈਜ਼ੀਡੈਂਟ ਵਿਚਰ ਰਹੇ ਪ੍ਰੋ. ਆਦਿਤਿਆ ਮੁਖਰਜੀ, ਪ੍ਰੋਫੈਸਰ ਆਫ ਕੰਨਟੈਂਪਰੇਰੀ ਹਿਸਟਰੀ (ਰਿਟਾ.) ਸੈਂਟਰ ਫਾਰ ਹਿਸਟੋਰੀਕਲ ਸਟੱਡੀਜ਼, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ ਨੇ ੋਆਈਡੀਆ ਆਫ਼ ਇੰਡੀਆੋ ਉੱਪਰ ਆਪਣੇ ਵਿਚਾਰ ਸਰੋਤਿਆਂ ਦੇ ਸਨਮੁੱਖ ਪੇਸ਼ ਕੀਤੇ। ਉਨ੍ਹਾਂ ਨੇ ਦੱਸਿਆ ਕਿ ਯੂਰਪੀਅਨ ਦੇਸ਼ਾਂ ਦਾ ਰਾਸ਼ਟਰਵਾਦ ਸਬੰਧੀ ਨਜ਼ਰੀਆ ਭਾਰਤੀ ਵਿਚਾਰ ਤੋਂ ਬਿਲਕੁਲ ਅਲੱਗ ਹੈ। ਸਾਡਾ ਦੇਸ਼ ਵੱਖਵਾਦ ਵਿੱਚ ਵੀ ਇਕ ਮੱਤ ਦੀ ਗੱਲ ਕਰਦਾ ਹੈ। ਉਨ੍ਹਾਂ ਨੇ ਇਸ ਪੱਖ ਦਾ ਪ੍ਰਭੂਸੱਤਾ, ਲੋਕਤੰਤਰ ਅਤੇ ਗ਼ਰੀਬੀ ਦੇ ਵਿਚਾਰ ਨਾਲ ਜੋੜਦਿਆਂ ਬਹੁਤ ਵਧੀਆ ਤਰੀਕੇ ਨਾਲ ਵਰਣਨ ਕੀਤਾ। ਇਸ ਤੋਂ ਇਲਾਵਾ ਪ੍ਰੋ. ਮੁਖ਼ਰਜੀ ਨੇ ਹਿੰਦੁਸਤਾਨ ਦੇ ਬਟਵਾਰੇ, ਜਨਸੰਖਿਆ ਦਾ ਤਬਾਦਲਾ ਅਤੇ ਪੁਨਰ-ਵਸੇਬੇ ਸਬੰਧੀ ਵੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਅਜੋਕੇ ਭਾਰਤੀਆਂ ਵਿੱਚ ਵਿਦੇਸ਼ਾਂ ਵੱਲ ਵਧਦਾ ਰੁਝਾਨ ਇਕ ਚਿੰਤਾ ਦਾ ਵਿਸ਼ਾ ਹੈ ਅਤੇ ਸਾਨੂੰ ਆਪਣਾ ਝੁਕਾਅ ਆਪਣੇ ਦੇਸ਼ ਵੱਲ ਕਰਨ ਦੀ ਲੋੜ ਹੈ।
ਵਿਸ਼ੇਸ਼ ਮਹਿਮਾਨ ਸ੍ਰ. ਧਰਮ ਸਿੰਘ ਗੋਰਾਇਆਂ ਨੇ ਯੂ.ਐਸ.ਏ. ਤੋਂ ਇਸ ਕਾਨਫ਼ਰੰਸ ਵਿੱਚ ਸਿ਼ਰਕਤ ਕੀਤਾ, ਨੇ ਆਪਣੇ ਕੀਤੇ ਹੋਏ ਖੋਜ ਕਾਰਜਾਂ ਸਬੰਧੀ ਹਾਲ ਵਿੱਚ ਬਿਰਾਜਮਾਨ ਸਰੋਤਿਆਂ ਨੂੰ ਜਾਣੂੰ ਕਰਵਾਇਆ।
ਕਾਨਫ਼ਰੰਸ ਦੇ ਆਰੰਭ ਵਿੱਚ ਡਾਇਰੈਕਟਰ, ਡਾ. ਬਲਵਿੰਦਰਜੀਤ ਕੌਰ ਭੱਟੀ, ਪ੍ਰੋਫ਼ੈਸਰ ਤੇ ਮੁਖੀ, ਪੰਜਾਬ ਇਤਿਹਾਸ ਅਧਿਐਨ ਵਿਭਾਗ ਨੇ ਕਾਨਫ਼ਰੰਸ ਵਿੱਚ ਸ਼ਾਮਲ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਹੋਇਆਂ ਵਿਭਾਗ ਅਤੇ ਕਾਨਫ਼ਰੰਸ ਦੇ ਵਿਸ਼ੇ ਬਾਰੇ ਜਾਣਕਾਰੀ ਦਿੱਤੀ। ਡਾ. ਬੀ.ਐਸ. ਘੁੰਮਣ ਨੇ ਜਨਰਲ ਪ੍ਰੈਜ਼ੀਡੈਂਟ ਡਾ. ਆਦਿਤਿਆ ਮੁਖਰਜੀ ਅਤੇ ਅਲੱਗ-ਅਲੱਗ ਸੈਕਸ਼ਨਾਂ ਦੇ ਪ੍ਰਧਾਨਾਂ- ਡਾ. ਆਰ ਮਹਾਂਲਕਸ਼ਮੀ (ਪ੍ਰੋਫ਼ੈਸਰ) ਸੈਂਟਰ ਫਾਰ ਹਿਸਟੋਰੀਕਲ ਸਟੱਡੀਜ਼, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ; ਡਾ. ਵੀਨਾ ਸੱਚਦੇਵਾ (ਪ੍ਰੋਫ਼ੈਸਰ), ਇਤਿਹਾਸ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ; ਡਾ. ਅਮਰਜੀਤ ਸਿੰਘ, ਕੁਰਕਸ਼ੇਤਰ ਯੂਨੀਵਰਸਿਟੀ, ਕੁਰਕਸ਼ੇਤਰ ਡਾ. ਜਸਪਾਲ ਕੌਰ ਕਾਂਗ (ਪੋ੍ਰਫ਼ੈੈਸਰ), ਡਿਪਾਰਟਮੈਂਟ ਆਫ ਗੁਰੂ ਨਾਨਕ ਸਿੱਖ ਸਟੱਡੀਜ਼, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਕ੍ਰਮਵਾਰ ਪ੍ਰਾਚੀਨ, ਮੱਧਕਾਲੀਨ, ਆਧੁਨਿਕ ਅਤੇ ਪੰਜਾਬੀ ਸੈਕਸ਼ਨਾਂ ਦੇ ਪ੍ਰਧਾਨਾਂ ਨੂੰ ਯੂਨੀਵਰਸਿਟੀ ਦੀਆਂ ਪ੍ਰਕਾਸ਼ਨਾਵਾਂ ਦੇ ਕੇ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਪ੍ਰੋ. ਰਤਨ ਸਿੰਘ ਜੱਗੀ ਅਤੇ ਵਿਸ਼ੇਸ਼ ਮਹਿਮਾਨ ਸ੍ਰ. ਧਰਮ ਸਿੰਘ ਗੋਰਾਇਆਂ ਦਾ ਵੀ ਸਨਮਾਨ ਕੀਤਾ। ਪ੍ਰੋਫ਼ੈਸਰ ਘੁੰਮਣ ਨੇ ਸੀਤਾ ਰਾਮ ਕੋਹਲੀ ਮੈਮੋਰੀਅਲ ਲੈਕਚਰ ਪੇਸ਼ ਕਰਨ ਲਈ ਪੁੱਜੇ ਪ੍ਰੋਫ਼ੈਸਰ ਸੁਲੱਖਣ ਸਿੰਘ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦਾ ਵੀ ਸਨਮਾਨ ਕੀਤਾ।
ਵਿਭਾਗ ਦੀਆਂ ਪ੍ਰਕਾਸ਼ਨਾਵਾਂ ਪ੍ਰੋਸੀਡਿੰਗਜ਼ ਪੰਜਾਬ ਹਿਸਟਰੀ ਕਾਨਫ਼ਰੰਸ (2018), ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਵਿਭਾਗੀ ਜਰਨਲ ਦੀ ਪੰਜਾਬ ਪਾਸਟ ਐਂਡ ਪਰੈਜ਼ੈਂਟ ਅਤੇ ਡਾ. ਅਮਨਦੀਪ ਕੌਰ ਅਤੇ ਡਾ. ਦਲਜੀਤ ਕੌਰ ਮਾਨ ਵੱਲੋਂ ਸੰਪਾਦਿਤਓਰਲ ਹਿਸਟਰੀ ਇੰਡੈਕਸ (1973-2018) ਵੀ ਰਿਲੀਜ਼ ਕੀਤਾ ਗਿਆ। ਇਸ ਤੋਂ ਇਲਾਵਾ ਪ੍ਰੋਫ਼ੈਸਰ ਜੀ.ਐਸ. ਨਈਅਰ ਅਤੇ ਕਵਿਤਾ ਰਾਣੀ ਦੀ ਪੁਸਤਕ ਪੰਜਾਬ ਦੀਆਂ ਵਾਰਾਂ ਅਤੇ ਜੰਗਨਾਮੇ, ਸ੍ਰ. ਧਰਮ ਸਿੰਘ ਗੋਰਾਇਆਂ ਦੀ ਪੁਸਤਕ ਚੀ ਗਵੇਰਾ, ਭਾਈ ਕਾਨ੍ਹ ਸਿੰਘ ਨਾਭਾ ਅਤੇ ਡਾ. ਗੰਡਾ ਸਿੰਘ ਪੰਜਾਬੀ ਰੈਫ਼ਰੈਂਸ ਲਾਇਬ੍ਰੇਰੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਤਿਆਰ ਕੀਤੀ ਬਿਬਲੋਗ੍ਰਾਫੀ ਆਨ ਲਾਈਫ਼, ਟੀਚਿੰਗਜ਼ ਐਂਡ ਲੀਗੇਸੀ ਆਫ਼ ਗੁਰੂ ਨਾਨਕ ਅਤੇ ਡਾ. ਅਮਨਦੀਪ ਕੌਰ ਦੀ ਪੁਸਤਕ ਬ੍ਰਿਟਿਸ਼ ਹਿਸਟੋਰੀਓਗ੍ਰਾਫ਼ੀ ਆਨ ਪੰਜਾਬ ਇਕਾਨਮੀ (1849-1947) ਵੀ ਰਿਲੀਜ਼ ਕੀਤੀ ਗਈ।
ਪ੍ਰੋਗਰਾਮ ਦੇ ਅੰਤ ਵਿੱਚ ਪ੍ਰੋ. ਜਸਪਾਲ ਕੌਰ ਧੰਜੂ, ਡੀਨ ਰਿਸਰਚ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਸਾਰਿਆਂ ਦਾ ਧੰਨਵਾਦ ਕੀਤਾ।
'Pagri Sambhal Jatta' a play written by Dr Gurpreet Singh Ratol, directed by Dr Jaspal Kaur Deol,April 23-25, 2019
patiala April 23-25, 2019-Pagri Sambhal Jatta’ a play written by Dr Gurpreet Singh Ratol, directed by Dr Jaspal Kaur Deol and presented by the Department of Theatre and Television, primarily addresses the underprivileged farmers and current agrarian crisis of Punjab. Present-day farmers and labourers are committing suicide owing to heavy debts as they are not able to manage their finances with the available resources. Play presents the concept that industry should be given priority over farming in order to provide permanent source of income along with agriculture to the farmers in order to pull them out of this crisis .Where on hand the play motivates the farmers and labourers for fighting with the agriculture crisis it also provides suggestions on alternative farming ideas. Majority of farmers are committing suicide under societal pressure and average awareness about the value of life. The play emphasizes the need for education and improvement in the social atmosphere but at the same time, it also suggests that preservation of rural culture, brotherhood among villagers and feeling of togetherness among the rural community will prove instrumental in changing the scenario. The play is dedicated to Guru Nanak Dev Ji’s 550th Birth Anniversary Celebrations and presented from 23-25 April 2019.
550ਵੇਂ ਪ੍ਰਕਾਸ਼ ਉਤਸਵ ਦੇ ਸੰਬੰਧ ਵਿਚ ਯੂਨੀਵਰਸਿਟੀ ਕੈਂਪਸ ਵਿਚ ਪੌਦੇ ਲਗਾਏ
ਪਟਿਆਲਾ, 10 ਜੁਲਾਈ, 2019- ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਪੌਦੇ ਲਗਾਉਣ ਦੀ ਮੁਹਿੰਮ ਦਾ ਆਰੰਭ ਕੀਤਾ ਗਿਆ। ਇਸ ਮੁਹਿੰਮ ਤਹਿਤ 550 ਰੁੱਖ ਲਗਾਏ ਜਾਣਗੇ। ਅਮ੍ਰਿਤਾ ਸ਼ੇਰਗਿੱਲ ਹੋਸਟਲ ਤੋਂ ਆਰੰਭ ਕੀਤੀ ਇਸ ਮੁਹਿੰਮ ਅਧੀਨ ਪੂਰੇ ਕੈਂਪਸ ਵਿਚ ਵਖ-ਵਖ ਥਾਵਾਂ ਤੇ ਪੌਦੇ ਲਗਾਏ ਜਾਣੇ ਹਨ। ਮੁਹਿੰਮ ਦੇ ਇਸ ਪਹਿਲੇ ਦਿਨ ਡਾ. ਘੁੰਮਣ ਸਮੇਤ ਰਜਿਸਟਰਾਰ ਡਾ. ਮਨਜੀਤ ਸਿੰਘ ਨਿੱਜਰ, ਡੀਨ ਵਿਦਿਆਰਥੀ ਭਲਾਈ ਡਾ. ਤਾਰਾ ਸਿੰਘ, ਵਧੀਕ ਡੀਨ ਵਿਦਿਆਰਥੀ ਡਾ. ਪਰਮਜੀਤ ਗਿੱਲ, ਪ੍ਰੋਵੋਸਟ ਡਾ. ਨਿਸ਼ਾਨ ਸਿੰਘ ਦਿਉਲ, ਕਾਰਜਕਾਰੀ ਇੰਜਨੀਅਰ ਡਾ. ਮਨਜੀਤ ਸਿੰਘ ਸਿੱਧੂ, ਡਾਇਰੈਕਟਰ ਮੀਡੀਆ ਸੈਂਟਰ ਡਾ. ਗੁਰਮੀਤ ਮਾਨ ਅਤੇ ਸਮੂਹ ਹੋਸਟਲਾਂ ਦੇ ਵਾਰਡਨਾਂ ਵੱਲੋਂ ਗੁਲਮੋਹਰ ਦੇ 25 ਪੌਦੇ ਲਗਾਏ ਗਏ।
ਇਸ ਮੌਕੇ ਬੋਲਦਿਆਂ ਡਾ. ਘੁੰਮਣ ਨੇ ਕਿਹਾ ਸ਼੍ਰੀ ਗੁਰੂ ਨਾਨਕ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਦੇਣ ਦਾ ਇਹ ਸਰਵੋਤਮ ਤਰੀਕਾ ਹੈ ਕਿਉਂਕਿ ਅੱਜ ਦੀ ਸਭ ਤੋਂ ਵੱਡੀ ਲੋੜ ਵਾਤਾਵਰਣ ਦੀ ਸੰਭਾਲ਼ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਮਕਸਦ ਲਈ ਸਿਰਫ 550 ਹੀ ਨਹੀਂ ਬਲਕਿ ਘੱਟੋ ਘੱਟ 550 ਪੌਦੇ ਕੈਂਪਸ ਵਿਚ ਲਗਾਏ ਜਾਣਗੇ ਅਤੇ ਇਨ੍ਹਾਂ ਦੀ ਸੰਭਾਲ ਕੀਤੀ ਜਾਵੇਗੀ। ਉਨ੍ਹਾਂ ਸੰਬੰਧਤ ਅਧਿਕਾਰੀਆਂ ਨੂੰ ਸੁਝਾਅ ਦਿੱਤਾ ਕਿ ਛਾਂਦਾਰ ਪੌਦਿਆਂ ਦੇ ਨਾਲ ਨਾਲ ਦਵਾਈਆਂ ਵਿਚ ਕੰਮ ਆਉਣ ਵਾਲੇ ਪੌਦੇ ਵੀ ਜ਼ਰੂਰ ਲਗਾਏ ਜਾਣ। ਇਸ ਮਕਸਦ ਲਈ ਉਨ੍ਹਾਂ ਯੂਨੀਵਰਸਿਟੀ ਦੇ ਫਰਮਿਊਸਟੀਕਲ ਐਂਡ ਡਰੱਗ ਰਿਸਰਚ ਵਿਭਾਗ ਅਤੇ ਪੌਦਾ ਵਿਗਿਆਨ ਜਿਹੇ ਵਿਭਾਗਾਂ ਨੂੰ ਵੀ ਨਾਲ ਜੋੜਨ ਲਈ ਕਿਹਾ। ਉਨ੍ਹਾਂ ਮੌਕੇ ਤੇ ਹਾਜ਼ਰ ਰਜਿਸਟਰਾਰ ਡਾ. ਮਨਜੀਤ ਸਿੰਘ ਨਿੱਜਰ ਨੂੰ ਨਿਰਦੇਸ਼ ਦਿੱਤੇ ਕਿ ਯੂਨੀਵਰਸਿਟੀ ਨਾਲ ਸੰਬੰਧਤ ਸਾਰੇ ਰਿਜਨਲ ਸੈਂਟਰਾਂ, ਕੰਸਟੀਚਿਊਂਟ ਕਾਲਜਾਂ ਅਤੇ ਹੋਰ ਸਭ ਕੈਂਪਸਾਂ ਨੂੰ ਇਕ ਪੱਤਰ ਕੱਢਿਆ ਜਾਵੇ ਕਿ ਉਹ ਆਪਣੇ ਕੈਂਪਸ ਵਿਚ ਇਸ ਮੌਕੇ ਘੱਟੋ ਘੱਟ 550 ਪੌਦੇ ਜ਼ਰੂਰ ਲਗਾਂਉਣ।
ਅੰਤ ਵਿਚ ਉਨ੍ਹਾਂ ਵੱਲੋਂ ਸਮਾਜ ਸੇਵੀ ਸੰਸਥਾ 'ਰੁੱਖ ਅਤੇ ਮਨੁੱਖ' ਅਤੇ ਪੰਜਾਬ ਸਰਕਾਰ ਦੇ ਜੰਗਲਾਤ ਵਿਭਾਗ ਦਾ ਇਸ ਮੁਹਿੰਮ ਵਿਚ ਆਪਣਾ ਯੋਗਦਾਨ ਪਾਉਣ ਲਈ ਵੀ ਧੰਨਵਾਦ ਕੀਤਾ ਗਿਆ। ਉਨ੍ਹਾਂ ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਬਾਗਬਾਨੀ ਵਿਭਾਗ ਦੇ ਐੱਸ.ਡੀ.ਓ. ਅਤੇ ਮਾਲੀਆਂ ਦੀ ਸ਼ਲਾਘਾ ਕੀਤੀ ਜੋ ਕੈਂਪਸ ਵਿਚ ਬੋਟੈਨੀਕਲ ਗਾਰਡਨ ਅਤੇ ਹੋਰ ਥਾਵਾਂ ਉੱਪਰਲੇ ਪੌਦਿਆਂ ਦੀ ਸਾਂਭ ਸੰਭਾਲ ਕਰ ਕੇ ਕੈਂਪਸ ਨੂੰ ਹਰਿਆ ਭਰਿਆ ਰੱਖ ਰਹੇ ਹਨ।
ਗੁਰਮਤਿ ਸੰਗੀਤ ਵਿਭਾਗ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਾਸ਼ਟਰੀ ਸੈਮੀਨਾਰ ਦਾ ਆਯੋਜਨ (05-09-2019)
ਪਟਿਆਲਾ, 5 ਸਤੰਬਰ, 2019-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਮਾਨਯੋਗ ਵਾਈਸ-ਚਾਂਸਲਰ ਡਾ. ਬੀ ਐਸ ਘੂੰਮਣ ਜੀ ਦੀ ਅਗਵਾਈ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਸਮਾਗਮਾਂ ਦੀ ਵਿਸ਼ੇਸ਼ ਲੜੀ ਉਲੀਕੀ ਗਈ ਹੈ। ਇਨਾਂ ਸਮਾਗਮਾਂ ਅਧੀਨ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਅਤੇ ਸੰਦੇਸ਼ ਦੇ ਪਰਸਾਰ ਪਰਚਾਰ ਲਈ ਪੰਜਾਬ ਸਰਕਾਰ ਦੀ ਵਲੋਂ ਉਚੇਚੇ ਯਤਨ ਕੀਤੇ ਜਾ ਰਹੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਸ਼ਵ-ਵਿਆਪੀ ਸੱਚਾਈ, ਅਮਨ ਅਤੇ ਪਿਆਰ ਦੇ ਸੰਦੇਸ਼ ਨੂੰ ਪ੍ਰਸਾਰਿਤ ਕਰਨ ਹਿਤ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੀ ਲੜੀ ਤਹਿਤ ਗੁਰਮਤਿ ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਅੱਜ ਮਿਤੀ 5 ਸਤੰਬਰ 2019 ਦਿਨ ਵੀਰਵਾਰ ਨੂੰ ਸੈਨੇਟ ਹਾ ਲਵਿਖੇ ਵਿਖੇ 'ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਮਤਿ ਸੰਗੀਤ ਲਈ ਯੋਗਦਾਨ' ਵਿਸ਼ੇ 'ਤੇ ਇਕ ਰਾਸ਼ਟਰੀ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਇਸ ਸੈਮੀਨਾਰ ਵਿਚ ਕੁੰਜੀਵਤ ਭਾਸ਼ਣ ਦੇਣ ਲਈ ਵਿਸ਼ਵ-ਵਿਖਿਆਤ ਸੰਗੀਤਕਾਰ ਭਾਈ ਬਲਦੀਪ ਸਿੰਘ ਵਿਸ਼ੇਸ਼ ਰੂਪ ਵਿਚ ਤਸ਼ਰੀਫ ਲਿਆਏ। ਭਾਈ ਬਲਦੀਪ ਸਿੰਘ ਨੇ ਗੁਰੂ ਨਾਨਕ ਦੇਵ ਜੀ ਦੁਆਰਾ ਭਾਰਤੀ ਸੰਗੀਤ ਵਿਚ ਪਾਏ ਗਏ ਯੋਗਦਾਨ ਦਾ ਉਲੇਖ ਕਰਦਿਆਂ ਦਸਿਆ ਕਿ ਭਾਰਤੀ ਸੰਗੀਤ ਦੀਆਂ ਦੋ ਸ਼ਾਖ਼ਾਵਾਂ ਹਿੰਦੁਸਤਾਨੀ ਅਤੇ ਕਰਨਾਟਕੀ ਸੰਗੀਤ ਦੇ ਰੂਪ ਵਿਚ ਵਿਕਸਿਤ ਹੋਈਆਂ। ਗੁਰਮਤਿ ਸੰਗੀਤ ਦੀਆਂ ਗਾਇਨ ਸ਼ੈਲੀਆਂ ਕਿਸੇ ਵੀ ਪੱਖੋਂ ਗੁਣਵੱਤਾ ਵਿਚ ਘੱਟ ਨਹੀਂ ਸਗੋਂ ਇਨਾਂ ਦਾ ਸੰਚਾਰ ਅਤੇ ਸੰਗੀਤਾਤਮਿਕਤਾ ਦੇ ਗੁਣ ਮੌਲਿਕਤਾ ਦੇ ਧਾਰਣੀ ਹਨ। ਭਾਈ ਸਾਹਿਬ ਨੇ ਪਰੰਪਰਾਗਤ ਪੁਰਾਤਨ ਟਕਸਾਲੀ ਰੀਤਾਂ ਨੂੰ ਆਪਨੇ ਕੁੰਜੀਵਤ ਭਾਸ਼ਣ ਦਾ ਹਿੱਸਾ ਬਨਾਉਂਦਿਆਂ ਸ਼ਰੋਤਿਆਂ ‘ਤੇ ਵਿਸ਼ੇਸ਼ ਛਾਪ ਛੱਡੀ। ਵਾਈਸ-ਚਾਂਸਲਰ ਸਾਹਿਬ ਨੇ ਭਾਈ ਸਾਹਿਬ ਦਾ ਧਨਵਾਦ ਕਰਦਿਆਂ ਐਲਾਨ ਕੀਤਾ ਕਿ ਪੰਜਾਬੀ ਯੂਨੀਵਰਸਿਟੀ ਵਲੋਂ ਅਕਾਦਮਿਕ ਵਿਕਾਸ ਅਤੇ ਖੋਜ ਨੂੰ ਸਮਾਜ ਨਾਲ ਜੋੜਨ ਦੀ ਪ੍ਰੇਰਨਾ ਦਿੰਦਿਆਂ ਕਿਹਾ ਕਿ ਸਮਾਜ ਦੇ ਹਰ ਵਰਗ ਤੱਕ ਇਸਦੀ ਪਹੁੰਚ ਹੋਣੀ ਚਾਹੀਦੀ ਹੈ। ਡਾ. ਗੁਰਮੀਤ ਸਿੰਘ ਸਿੱਧੂ ਰੀਲੀਜੀਅਸ ਵਿਭਾਗ ਦੁਆਰਾ ਸੈਮੀਨਾਰ ਵਿਚ ਵਿਚਾਰ ਪ੍ਰਗਰ ਕਰਦਿਆਂ ਕਿਹਾ ਗਿਆ ਕਿ ਸ੍ਰੀ ਗੁਰੂ ਨਾਨਕ ਦੇਵ ਦੁਆਰਾ ਵਰੋਸਾਈ ਸ਼ਬਦ ਕੀਰਤਨ ਦੀ ਪਰੰਪਰਾ ਨਾਲ ਅੰਤਰ-ਧਰਮ ਸੰਵਾਦ ਲਈ ਮਾਰਗ ਪ੍ਰਸ਼ਸਤ ਕੀਤਾ ਗਿਆ ਜਿਸ ਦੀਵਰਤਮਾਨ ਸਮੇਂ ਵਿਸ਼ੇਸ਼ ਲੋੜ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਮਤਿ ਸੰਗੀਤ ਨੂੰ ਯੋਗਦਾਨ ਸਬੰਧੀ ਵਿਭਿੰਨ ਵਿਸ਼ਿਆਂ ਸਬੰਧੀ ਆਪਨੀ ਖੋਜ ਪ੍ਰਸਤਤ ਕਰਨ ਵਾਲੇ ਵਿਦਵਾਨਾਂ ਵਿਚ ਡਾ. ਰਾਜਿੰਦਰ ਸਿੰਘ ਗਿਲ ਮੁਖੀ ਸੰਗੀਤ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ. ਭਗਵੰਤ ਕੌਰ, ਸਾਬਕਾ ਮੁਖੀ ਸੰਗੀਤ ਵਿਭਾਗ ਜੀ ਐਨ ਡੀ ਯੂ, ਪ੍ਰਿੰਸੀਪਲ ਡਾ. ਜਸਬੀਰ ਕੌਰ, ਗੁਰਮਤਿ ਕਾਲਜ ਪਟਿਆਲਾ, ਡਾ. ਹਰਜੋਧ ਸਿੰਘ ਮੁਖੀ ਪੰਜਾਬੀ ਸਾਹਿਤ ਅਧਿਐਨ ਵਿਭਾਗ, ਡਾ. ਹਰਵਿੰਦਰ ਸਿੰਘ ਜੀ ਸੀ ਜੀ ਚੰਡੀਗੜ੍ਹ, ਡਾ. ਜਸਵੰਤ ਸਿੰਘ ਕੁਰਕਸ਼ੇਤਰ, ਡਾ. ਨਿਵੇਦਿਤਾ ਸਿੰਘ, ਡਾ, ਅਲੰਕਾਰ ਸਿੰਘ ਪਟਿਆਲਾ, ਪ੍ਰੋ. ਸਵਰਲੀਨ ਕੌਰ ਫਤਹਿਗੜ੍ਹ ਸਾਹਿਬ, ਪ੍ਰੋ. ਗੁਰਸਿਮਰਨ ਕੌਰ ਪੰਜੋਖੜਾ ਸਾਹਿਬ ਅੰਬਾਲਾ, ਪ੍ਰੋ. ਅਰਸ਼ਪ੍ਰੀਤ ਸਿੰਘ ਘਨੌਰ, ਪ੍ਰੋ. ਵੀਨਸ ਅੰਮ੍ਰਿਤਸਰ, ਪੰਡਤ ਓਮ ਪ੍ਰਕਾਸ਼ ਜਲੰਧਰ, ਪ੍ਰੋ. ਨਰਿੰਦਰਜੀਤ ਕੌਰ ਫਿਰੋਜ਼ਪੁਰ, ਪ੍ਰੋ. ਮੁਹੰਮਦ ਹਬੀਬ ਪਟਿਆਲਾ, ਡਾ. ਰਾਜੇਸ਼ ਮੋਹਨ ਫਰੀਦਕੋਟ, ਪ੍ਰੋ. ਅਨਿਲ ਗੁਪਤਾ ਫਿਰੋਜ਼ਪੁਰ, ਪ੍ਰੋ. ਸੁਖਦੇਵ ਸਿੰਘ ਜਲੰਧਰ ਸ਼ਾਮਿਲ ਹਨ। ਡਾ. ਯਸ਼ਪਾਲ ਸ਼ਰਮਾ ਡੀਨ ਫੈਕਲਟੀ ਆਰਟਸ ਐਂਡ ਕਲਚਰ ਨੇ ਖੋਜ ਪ੍ਰਸਤੁਤਕਾਰਾਂ ਦਾ ਧਨਵਾਦ ਕਰਦਿਆਂ ਦਸਿਆ ਕਿ ਵਿਭਾਗ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਸ਼ਬਦ ਕੀਰਤਨ ਪਰੰਪਰਾ ਦੀ ਸਥਾਪਤੀ ਤੇ ਵਿਕਾਸ ਵਿਚ ਪਾਏ ਯੋਗਦਾਨ ਨੂੰ ਪ੍ਰਚਾਰਿਤ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ਵਾਈਸ-ਚਾਂਸਲਰ ਸਾਹਿਬ ਨੇ ਸੈਮੀਨਾਰ ਦੀ ਸਫਲਤਾ ਸਬੰਧੀ ਬੋਲਦਿਆਂ ਵਿਭਾਗ ਦੇ ਮੁਖੀ ਡਾ. ਯਸ਼ਪਾਲ ਅਤੇ ਇੰਚਾਰਜ ਡਾ. ਕੰਵਲਜੀਤ ਸਿੰਘ ਦੇ ਯਤਨਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਸੈਮੀਨਾਰ ਨੇ ਇਕ ਨਵਾਂ ਮਿਆਰ ਸਿਰਜਿਆ ਹੈ ਜਿਸ ਨਾਲ ਭਵਿਖ ਵਿਚ ਆਯੋਜਿਤ ਹੋਣ ਵਾਲੇ ਸਮਾਗਮਾਂ ਲਈ ਰਾਹ ਰੁਸ਼ਨਾਇਆ ਹੈ। ਸੈਮੀਨਾਰ ਦੀ ਪ੍ਰਧਾਨਗੀ ਕਰਦਿਆਂ ਪ੍ਰਿੰਸਪਲ ਡਾ. ਜਸਬੀਰ ਕੌਰ ਨੇ ਕਿਹਾ ਕਿ ਸਾਨੂੰ ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ ਨਿਰਧਾਰਤ ਸੰਗੀਤ ਪ੍ਰਬੰਧ ਅਨੁਸਾਰ ਗਾਇਨ ਕਰਨ ਦੀ ਪ੍ਰੇਰਨਾ ਕਰਨੀ ਚਾਹੀਦੀ ਹੈ ਤਾਂ ਜੋ ਭਵਿਖਤ ਕੀਰਾਨੀਏ ਗੁਰੂ ਘਰ ਦੀ ਮੌਲਿਕ ਪਰੰਪਰਾ ਨਾਲ ਜੁੜ ਸਕਣ।
ਡਾ. ਗੰਡਾ ਸਿੰਘ ਮੈਮੋਰੀਅਲ ਲੈਕਚਰ (18-09-2019)
ਪਟਿਆਲਾ, 19 ਸਤੰਬਰ, 2019-ਪੰਜਾਬ ਇਤਿਹਾਸ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀ ਲੜੀਵਾਰਤਾ ਵਿੱਚ ‘ਗੁਰੂ ਨਾਨਕ ਸਾਹਿਬ ਦਾ ਭਾਰਤੀ ਦਰਸ਼ਨ ਨੂੰ ਯੋਗਦਾਨ’ ਵਿਸ਼ੇ ਤੇ ਡਾ ਗੰਡਾ ਸਿੰਘ ਮੈਮੋਰੀਅਲ ਲੈਕਚਰ ਕਰਵਾਇਆ ਗਿਆ| ਡਾ ਦਲਜੀਤ ਸਿੰਘ, ਮੁਖੀ, ਪੰਜਾਬ ਇਤਿਹਾਸ ਅਧਿਐਨ ਵਿਭਾਗ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ| ਉਹਨਾਂ ਡਾ ਗੰਡਾ ਸਿੰਘ ਦੀ ਸ਼ਖਸੀਅਤ ਅਤੇ ਉਹਨਾਂ ਦੇ ਪੰਜਾਬ ਸਿੱਖ ਇਤਿਹਾਸ ਲਈ ਕੀਤੇ ਵੱਡਮੁੱਲੇ ਯੋਗਦਾਨ ਬਾਰੇ ਚਰਚਾ ਕੀਤੀ| ਡਾ ਰਾਜਿੰਦਰ ਕੌਰ ਰੋਹੀ, ਮੁੱਖ ਵਕਤਾ ਨੇ ਵਿਸ਼ੇ ਸਬੰਧੀ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਅਨੁਸਾਰ ‘ਸ਼ਬਦ’ ਹੀ ਸੱਚ ਦੇ ਗਿਆਨ ਦਾ ਸ੍ਰੋਤ ਹੈ, ਸ਼ਬਦ ਹੀ ਪੂਜਾ ਦੀ ਵਿਧੀ ਨਿਰਧਾਰਤ ਕਰਨ ਵਾਲਾ ਹੈ ਅਤੇ ਸ਼ਬਦ ਹੀ ਧਾਰਮਿਕ ਅਧਿਆਤਮਿਕ ਜੀਵਨ ਦਾ ਰਾਹ ਰੌਸ਼ਨ ਕਰਨ ਦੇ ਸਮਰੱਥ ਹੈ | ਗੁਰੂ ਨਾਨਕ ਦੇਵ ਜੀ ਨੇ ਸਾਧਨਾ ਦੇ ਬਾਹਰੀ ਰੂਪ ਨੂੰ ਨਕਾਰ ਕੇ ਅੰਦਰੂਨੀ ਅਭਿਆਸ ਰਾਹੀਂ ਮਨੁੱਖੀ ਸੁਰਤ ਨੂੰ ਇਲਾਹੀ ਸ਼ਬਦ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ| ਡਾ ਬੀ.ਐਸ. ਘੁੰਮਣ, ਵਾਈਸ ਚਾਂਸਲਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪ੍ਰਧਾਨਗੀ ਭਾਸ਼ਣ ਦੌਰਾਨ ਆਪਣੇ ਵਿਚਾਰ ਸਾਂਝੇ ਕਰਦਿਆਂ ਗੁਰੂ ਨਾਨਕ ਦੇਵ ਜੀ ਨੂੰ ਇੱਕ ਮਹਾਨ ਦਾਰਸ਼ਨਿਕ ਦੱਸਦਿਆਂ ਕਿਹਾ ਕਿ ਉਹਨਾਂ ਨੂੰ ਸਮਾਜ ਸੁਧਾਰਕ ਅਤੇ ਧਰਮ ਸੁਧਾਰਕ ਦੋਹਾਂ ਪਹਿਲੂਆਂ ਵਿੱਚ ਦੇਖਿਆ ਜਾ ਸਕਦਾ ਹੈ| ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਮਨੁੱਖ ਲਈ ਸੰਸਾਰਿਕਤਾ ਅਤੇ ਅਧਿਆਤਮਕਤਾ ਦਾ ਸੁਮੇਲ ਹੈ ਜਿਸ ਰਾਹੀਂ ਮਨੁੱਖ ਇੱਕ ਚੰਗੀ ਜੀਵਨ ਜਾਂਚ ਸਿੱਖਦੇ ਹੋਏ ਸਮਾਜ ਨੂੰ ਇੱਕ ਸਹੀ ਸੇਧ ਦੇ ਸਕਦਾ ਹੈ| ਇਸ ਮੌਕੇ ਤੇ ਵਿਭਾਗ ਦੁਆਰਾ ਪਿਛਲੇ ਸਾਲ ਹੋਏ ਲੈਕਚਰ ਦੇ ਪ੍ਰਕਾਸ਼ਨ ਨੂੰ ਲੋਕ ਅਰਪਣ ਕੀਤਾ ਗਿਆ ਅਤੇ ਮੁੱਖ ਵਕਤਾ ਨੂੰ ਡਾ ਬੀ.ਐਸ. ਘੁੰਮਣ, ਵਾਈਸ ਚਾਂਸਲਰ ਵਲੋਂ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ| ਡਾ ਜਗਰੂਪ ਕੌਰ, ਡੀਨ ਸੋਸ਼ਲ ਸਾਇੰਸਜ਼, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੁਆਰਾ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ|
ਸੱਤਵੀਂ ਅੰਤਰਰਾਸ਼ਟਰੀ ਸੂਫੀ ਕਾਨਫਰੰਸ (25-09-2019)
ਰਾਜਨੀਤੀ ਵਿਭਾਗ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਦੋ ਦਿਨਾ ਰਾਸ਼ਟਰੀ ਸੈਮੀਨਾਰ (04-10-2019)
ਪਟਿਆਲਾ, 4 ਅਕਤੂਬਰ, 2019-ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਰਾਜਨੀਤੀ ਵਿਭਾਗ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਦੋ ਦਿਨਾ ਰਾਸ਼ਟਰੀ ਸੈਮੀਨਾਰ ਦਾ ਆਯੋਜਨ ਕਰਵਾਇਆ ਜਾ ਰਿਹਾ ਹੈ। ਸਮਕਾਲੀ ਸੰਦਰਭ ਵਿਚ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਸਮਾਜਿਕ ਰਾਜਨੀਤਿਕ ਵਿਚਾਰਾਂ ਨੂੰ ਸਮਝਣ ਸੰਬੰਧੀ ਵਿਸ਼ੇ ਵਾਲੇ ਇਸ ਸੈਮੀਨਾਰ ਦੇ ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਵਾਈਸ-ਚਾਂਸਲਰ ਡਾ. ਬੀ. ਐੱਸ. ਘੁੰਮਣ ਨੇ ਕੀਤੀ। ਇਸ ਸੈਸ਼ਨ ਵਿਚ ਪ੍ਰਸਿੱਧ ਇਤਿਹਾਸਕਾਰ ਡਾ.ਇੰਦੂ ਬਾਂਗਾ ਨੇ ਉਦਘਾਟਨੀ ਭਾਸ਼ਣ ਦਿੱਤਾ ਅਤੇ ਯੂ.ਐੱਸ.ਏ. ਦੇ ਗਲੋਬਲ ਇੰਸਟੀਚਿਊਟ ਫਾਰ ਸਿੱਖ ਸਟੱਡੀਜ਼ ਤੋਂ ਡਾ. ਗੁਰਿੰਦਰ ਸਿੰਘ ਮਾਨ ਵਿਸ਼ੇਸ ਮਹਿਮਾਨ ਵਜੋਂ ਪਹੁੰਚੇ। ਸੈਮੀਨਾਰ ਦਾ ਕੁੰਜੀਵਤ ਭਾਸ਼ਣ ਡਾ. ਸੁਰਜੀਤ ਕੌਰ ਚਾਹਲ ਨੇ ਪੜ੍ਹਿਆ।
ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਵਾਈਸ ਚਾਂਸਲਰ ਡਾ. ਘੁੰਮਣ ਨੇ ਕਿਹਾ ਕਿ ਅੱਜ ਦੇ ਦੌਰ ਵਿਚ ਮਨੁੱਖ ਦੀ ਜਿ਼ੰਦਗੀ ਵਿਚ ਮਸ਼ੀਨ ਦਾ ਮਹੱਤਵ ਦਿਨ-ਬ-ਦਿਨ ਵਧ ਰਿਹਾ ਹੈ ਅਤੇ ਮਨੁੱਖ ਇਕ ਮਸ਼ੀਨ ਬਣਦਾ ਜਾ ਰਿਹਾ ਹੈ। ਆਰਟੀਫੀਸ਼ਲ ਇੰਟੈਲੀਜੰਸੀ ਦਾ ਹਰ ਪਾਸੇ ਬੋਲਬਾਲਾ ਹੋਰ ਰਿਹਾ ਹੈ ਤਾਂ ਨੈਤਿਕ ਕਦਰਾਂ ਕੀਮਤਾਂ ਬਾਰੇ ਵਧੇਰੇ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ। ਉਨ੍ਹਾਂ ਕਿਹਾ ਅਸੀਂ ਸੁਭਾਗੇ ਹਾਂ ਕਿ ਸਾਡੇ ਗੁਰੂ ਨਾਨਕ ਸਾਹਿਬ ਨੇ ਸਾਨੂੰ ਆਪਣੇ ਵਿਚਾਰਾਂ ਰਾਹੀਂ ਇਨ੍ਹਾਂ ਕਦਰਾਂ ਕੀਮਤਾਂ ਨੂੰ ਬਰਕਰਾਰ ਰੱਖਣ ਲਈ ਪ੍ਰੇਰਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਦਿੱਤੇ ਸਿਧਾਂਤ ਪੂਰੀ ਤਰ੍ਹਾਂ ਵਿਹਾਰਕ ਹਨ ਜਿਨ੍ਹਾਂ ਨੂੰ ਹਰ ਸਧਾਰਨ ਮਨੁੱਖ ਜਿ਼ੰਦਗੀ ਵਿਚ ਲਾਗੂ ਕਰ ਸਕਦਾ ਹੈ। ਗੁਰੂ ਸਾਹਿਬ ਨੇ ਈਮਾਨਦਾਰੀ, ਸਾਦਗੀ, ਕਿਰਤ ਕਰਨ ਆਦਿ ਸੰਬੰਧੀ ਸਿਰਫ ਸਿਧਾਂਤ ਹੀ ਨਹੀਂ ਦਿੱਤੇ ਬਲਕਿ ਖੁਦ ਕਰਤਾਰਪੁਰ ਸਾਹਿਬ ਵਿਖੇ ਖੇਤੀ ਕਰਨ ਜਿਹੇ ਢੰਗਾਂ ਨਾਲ ਅਜਿਹਾ ਜਿਉਂ ਕੇ ਵੀ ਵਿਖਾਇਆ ਹੈ। ਉਨ੍ਹਾਂ ਕਿਹਾ ਕਿ ਜੇ ਅਸੀਂ ਆਪਣੇ ਸਮਾਜਕ ਅਤੇ ਰਾਜਨੀਤਿਕ ਢਾਂਚੇ ਨੂੰ ਬਿਮਾਰ ਹੋਣ ਤੋਂ ਬਚਾਉਣਾ ਹੈ ਤਾਂ ਗੁਰੂ ਸਾਹਿਬ ਦਾ ਦਰਸ਼ਨ ਇਸ ਲਈ ਸਭ ਤੋਂ ਢੁਕਵਾਂ ਰਾਹ ਹੈ।
ਆਪਣੇ ਉਦਘਾਟਨੀ ਭਾਸ਼ਣ ਦੌਰਾਨ ਡਾ.ਇੰਦੂ ਬਾਂਗਾ ਵੱਲੋਂ ਵੀ ਗੁਰੂ ਸਾਹਿਬ ਦੇ ਫਲਸਫੇ ਬਾਰੇ ਇਤਿਹਾਸਿਕ ਪਰਿਪੇਖ ਵਿਚ ਆਪਣੇ ਵਿਚਾਰ ਪ੍ਰਗਟਾਏ ਗਏ। ਕੁੰਜੀਵਤ ਭਾਸ਼ਣ ਦੌਰਾਨ ਡਾ. ਸੁਰਜੀਤ ਕੌਰ ਚਾਹਲ ਨੇ ਵਿਸਥਾਰ ਵਿਚ ਦੱਸਿਆ ਕਿ ਕਿਵੇਂ ਸ਼੍ਰੀ ਗੁਰੂ ਨਾਨਕ ਸਾਹਿਬ ਨੇ ਸਹਿਣਸ਼ੀਲਤਾ, ਔਰਤ ਸ਼ਕਤੀਕਰਣ, ਹੋਰਨਾਂ ਨੂੰ ਸਵੀਕਾਰਨ ਜਿਹੇ ਉਪਦੇਸ਼ ਪ੍ਰਭਾਵੀ ਢੰਗ ਨਾਲ ਦਿੱਤੇ ਜੋ ਕਿ ਅੱਜ ਦੇ ਸਮੇਂ ਵਿਚ ਵੀ ਓਨੇ ਹੀ ਪ੍ਰਸੰਗਿਕ ਹਨ। ਉਨ੍ਹਾਂ ਕਿਹਾ ਗੁਰੂ ਨਾਨਕ ਸਾਹਿਬ ਨੇ ਕਦੇ ਵੀ ਸਭ ਨੂੰ ਇੱਕੋ ਸੁਰ ਅਲਾਪਣ ਤੇ ਜ਼ੋਰ ਨਹੀਂ ਦਿੱਤਾ ਬਲਕਿ ਵਖ-ਵਖ ਸੁਰ ਵਾਲੇ ਲੋਕਾਂ ਨੂੰ ਇਕੱਠੇ ਹੋਣ ਲਈ ਪ੍ਰੇਰਿਆ। ਵਿਸ਼ੇਸ ਮਹਿਮਾਨ ਡਾ. ਗੁਰਿੰਦਰ ਮਾਨ ਨੇ ਕਿਹਾ ਕਿ ਸਾਨੂੰ ਗੁਰੂ ਸਾਹਿਬ ਨੇ ਖੁੱਲ੍ਹੀ ਅੱਖ ਨਾਲ ਚੇਤੰਨ ਹੋ ਕੇ ਜਿਉਣ ਦਾ ਸੁਨੇਹਾ ਦਿੱਤਾ ਹੈ। ਇਸ ਲਈ ਸਾਨੂੰ ਆਪਣੇ ਆਲ਼ੇ ਦੁਆਲੇ ਪ੍ਰਤੀ ਚੇਤੰਨ ਹੋ ਕੇ ਜਿ਼ੰਮੇਵਾਰੀਆਂ ਨਿਭਾਉਂਦਿਆਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਵਿਚਲੇ ਅਸਲ ਨੂੰ ਸਮਝਣਾ ਚਾਹੀਦਾ ਹੈ। ਪ੍ਰੋਗਰਾਮ ਵਿਚ ਸਵਾਗਤੀ ਸ਼ਬਦ ਵਿਭਾਗ ਮੁਖੀ ਅਤੇ ਡੀਨ ਸੋਸ਼ਲ ਸਾਇੰਸਜ਼ ਡਾ. ਜਗਰੂਪ ਕੌਰ ਵੱਲੋਂ ਬੋਲੇ ਗਏ ਅਤੇ ਧੰਨਵਾਦ ਦਾ ਮਤਾ ਡੀਨ ਅਕਾਦਮਿਕ ਮਾਮਲੇ ਡਾ. ਗੁਰਦੀਪ ਸਿੰਘ ਬਤਰਾ ਨੇ ਪੇਸ਼ ਕੀਤਾ। ਇਸ ਸੈਮੀਨਾਰ ਦੇ ਕੋ-ਕਨਵੀਨਰ ਦੀ ਜਿ਼ੰਮੇਵਾਰੀ ਸ਼੍ਰੀ ਜਤਿੰਦਰ ਸਿੰਘ ਵੱਲੋਂ ਨਿਭਾਈ ਗਈ।
ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਨੂੰ ਮਨੋਵਿਗਿਆਨਕ ਪਰਿਪੇਖ ਵਿਚ ਵਿਚਾਰਨ ਸੰਬੰਧੀ ਪ੍ਰੋਗਰਾਮ (10-10-2019)
ਪਟਿਆਲਾ, 10 ਅਕਤੂਬਰ, 2019-ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਮਨੋਵਿਗਿਆਨ ਵਿਭਾਗ ਵੱਲੋਂ ਵਿਸ਼ਵ ਮਾਨਸਿਕ ਸਿਹਤ ਦਿਵਸ ਮੌਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਇਕ ਰਾਸ਼ਟਰੀ ਸੈਮੀਨਾਰ ਅਤੇ ਪੋਸਟਰ ਸਿਰਜਣਾ ਦੇ ਮੁਕਾਬਲੇ ਦਾ ਆਯੋਜਨ ਕਰਵਾਇਆ ਗਿਆ। ਸ਼੍ਰੀ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਨੂੰ ਮਨੋਵਿਗਿਆਨਕ ਪਰਿਪੇਖ ਵਿਚ ਵਿਚਾਰਨ ਸੰਬੰਧੀ ਵਿਸ਼ੇ ਵਾਲੇ ਇਸ ਪ੍ਰੋਗਰਾਮ ਦੇ ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਉਤਸਵ ਸੰਬੰਧੀ ਪੰਜਾਬੀ ਯੂਨੀਵਰਸਿਟੀ ਵੱਲੋਂ ਉਲੀਕੇ ਗਏ ਪ੍ਰੋਗਰਾਮਾਂ ਦੀ ਸਭ ਤੋਂ ਵੱਡੀ ਵਿਸ਼ੇਸਤਾ ਵਿਸਿ਼ਆਂ ਦੀ ਵਿਭਿੰਨਤਾ ਹੈ। ਉਨ੍ਹਾਂ ਕਿਹਾ ਕਿ ਹਰ ਵਿਭਾਗ ਨੇ ਆਪਣੇ ਪਰਿਪੇਖ ਤੋਂ ਪ੍ਰੋਗਰਾਮ ਉਲੀਕਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਨਾਨਕ ਸਾਹਿਬ ਵੱਲੋਂ ਰਚੀ ਗਈ ਪਵਿੱਤਰ ਗੁਰਬਾਣੀ ਅਤੇ ਉਨ੍ਹਾਂ ਵੱਲੋਂ ਦਿੱਤੇ ਗਏ ਸਮੁੱਚੇ ਫਲਸਫੇ ਅੰਦਰ ਹੀ ਐਨੀ ਜਿ਼ਆਦਾ ਵੀ ਅਮੀਰੀ ਹੈ ਕਿ ਇਸ ਦੇ ਅਨੰਤ ਪਾਸਾਰਾਂ ਤੇ ਲਗਾਤਾਰ ਗੱਲ ਕੀਤੀ ਜਾ ਸਕਦੀ ਹੈ। ਮਨੋਵਿਗਿਆਨਿਕ ਪਰਿਪੇਖ ਵਿਚ ਵੇਖਿਆ ਜਾਵੇ ਤਾਂ ਗੁਰੂ ਸਾਹਿਬ ਨੇ ਮਨੁੱਖੀ ਮਨ ਦੀ ਵਿਆਖਿਆ ਕਰਦਿਆਂ ਅਨੇਕ ਧਾਰਨਾਵਾਂ ਦਿੱਤੀਆਂ ਹਨ ਜਿਨ੍ਹਾਂ ਅਨੁਸਾਰ ਜੀਵਨ ਨੂੰ ਢਾਲ਼ ਕੇ ਇਕ ਸੱਚੀ ਸੁੱਚੀ ਜਿ਼ੰਦਗੀ ਬਸ਼ਰ ਕੀਤੀ ਜਾ ਸਕਦੀ ਹੈ। ਇਸ ਸੈਮੀਨਾਰ ਦਾ ਕੁੰਜੀਵਤ ਭਾਸ਼ਣ 'ਸਰਬ ਰੋਗ ਕਾ ਅਉਖਧ ਨਾਮ' ਮਿਸ਼ਨ ਚਲਾਉਣ ਵਾਲੇ ਸ਼੍ਰੀ ਹਰਦਿਆਲ ਸਿੰਘ ਵੱਲੋਂ ਦਿੱਤਾ ਗਿਆ। ਉਨ੍ਹਾਂ ਨੇ ਵਿਸ਼ੇ ਬਾਰੇ ਵਿਸਥਾਰ ਵਿਚ ਗੱਲ ਕਰਦਿਆਂ ਗੁਰੂ ਸਾਹਿਬ ਦੇ ਫਲਸਫੇ ਦੀਆਂ ਬਹੁਤ ਸਾਰੀਆਂ ਮਨੋਵਿਗਿਆਨਕ ਬਰੀਕੀਆਂ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਵੱਲੋਂ ਦਿੱਤੇ ਗਏ ਸਿਧਾਂਤ ਜਿਵੇਂ ਕਿ ਹਰ ਕਿਸੇ ਨੂੰ ਮਾਫ ਕਰ ਦੇਣਾ, ਸੁਭਾਅ ਵਿਚ ਮਿੱਠਤ ਰੱਖਣੀ, ਸਬਰ ਸੰਤੋਖ ਵਾਲੀ ਦ੍ਰਿਸ਼ਟੀ ਦਾ ਧਾਰਨੀ ਹੋਣਾ ਆਦਿ ਅਜਿਹੇ ਨੁਕਤੇ ਹਨ ਜਿਨ੍ਹਾਂ ਨੂੰ ਅਧਾਰ ਬਣਾ ਕੇ ਸੋਹਣੀ ਜਿ਼ੰਦਗੀ ਬਣਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇ ਅਸੀਂ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਓਟ ਆਸਰੇ ਅਤੇ ਉਨ੍ਹਾਂ ਵੱਲੋਂ ਦਿੱਤੇ ਫਲਸਫੇ ਵਿਚ ਸਭ ਬਿਮਾਰੀਆਂ ਅਤੇ ਅਲਾਮਤਾਂ ਨੂੰ ਦੂਰ ਕਰਨ ਦੀ ਸਮਰਥਾ ਹੈ। ਉਨ੍ਹਾਂ ਕਿਹਾ ਕਿ ਦੁਨਿਆਵੀ ਪ੍ਰਾਪਤੀਆਂ ਵਿਚ ਸੁਖ ਅਤੇ ਆਨੰਦ ਨਹੀਂ ਹੈ ਇਸ ਲਈ ਅਧਿਆਤਮਕਤਾ ਵਲ ਰੁਖ ਕਰਨਾ ਹੀ ਪੈਂਦਾ ਹੈ। ਉਨ੍ਹਾਂ ਨੇ ਆਪਣੀ ਨਿੱਜੀ ਜਿ਼ੰਦਗੀ ਦੀ ਉਦਾਹਰਨ ਦੇ ਕੇ ਦੱਸਿਆ ਕਿ ਕਿਵੇਂ ਇਸ ਰਾਹ ਤੇ ਤੁਰਦਿਆਂ ਉਨ੍ਹਾਂ ਦੀ ਇਕ ਲਾ ਇਲਾਜ ਬਿਮਾਰੀ ਤੋਂ ਬੱਚਤ ਹੋ ਗਈ ਸੀ। ਵਿਭਾਗ ਮੁਖੀ ਡਾ. ਹਰਪ੍ਰੀਤ ਕੌਰ ਨੇ ਸੈਮੀਨਾਰ ਦੇ ਵਿਸ਼ੇ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰੂ ਸਾਹਿਬ ਦੀ ਬਾਣੀ ਦਾ ਮਨ ਦੀਆਂ ਵਖ-ਵਖ ਪਰਤਾਂ ਅਤੇ ਇਨ੍ਹਾਂ ਵਿਚ ਛੁਪੇ ਰਹੱਸਾਂ ਨਾਲ ਗਹਿਰਾ ਸੰਬੰਧ ਹੈ। ਉਨ੍ਹਾਂ ਨੇ ਗੁਰਬਾਣੀ ਵਿਚਲੀਆਂ ਟੂਕਾਂ ਦੇ ਬਹੁਤ ਸਾਰੇ ਹਵਾਲੇ ਦੇ ਕੇ ਆਪਣੀ ਗੱਲ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸੈਮੀਨਾਰ ਵਿਚ ਵਖ-ਵਖ ਮਾਹਿਰ ਵਿਦਵਾਨਾਂ ਵੱਲੋਂ ਇਸ ਪੱਖ ਤੋਂ ਵਿਸਥਾਰ ਵਿਚ ਚਰਚਾ ਕੀਤੀ ਜਾਵੇਗੀ। ਡੀਨ ਅਕਾਦਮਿਕ ਮਾਮਲੇ ਡਾ. ਗੁਰਦੀਪ ਸਿੰਘ ਬਤਰਾ ਵੱਲੋਂ ਰਸਮੀ ਰੂਪ ਵਿਚ ਧੰਨਵਾਦੀ ਸ਼ਬਦ ਬੋਲੇ ਗਏ। ਸੈਮੀਨਾਰ ਦੇ ਉਦਘਾਟਨੀ ਸਮਾਰੋਹ ਉਪਰੰਤ ਵਾਈਸ ਚਾਂਸਲਰ ਡਾ. ਘੁੰਮਣ ਵੱਲੋਂ ਗੁਰੂ ਤੇਗ ਬਹਾਦਰ ਹਾਲ ਦੇ ਸਾਹਮਣੇ ਵਾਲੇ ਮੈਦਾਨ ਵਿਚ ਲਗਾਈ ਹੋਈ ਪੋਸਟਰ ਪ੍ਰਦਰਸ਼ਨੀ ਦਾ ਵੀ ਦੌਰਾ ਕੀਤਾ ਗਿਆ। ਜਿ਼ਕਰਯੋਗ ਹੈ ਕਿ ਸ਼੍ਰੀ ਗੁਰੂ ਨਾਨਕ ਸਾਹਿਬ ਦੀ ਜਿ਼ੰਦਗੀ, ਸਿੱਖਿਆਵਾਂ ਅਤੇ ਫਲਸਫੇ ਨਾਲ ਸੰਬੰਧਤ ਇਸ ਪ੍ਰਦਰਸ਼ਨੀ ਵਿਚ ਸ਼ਾਮਿਲ ਸਾਰੇ ਪੋਸਟਰਾਂ ਦੀ ਸਿਰਜਣਾ ਵਿਦਿਆਰਥੀਆਂ ਵੱਲੋਂ ਕੀਤੀ ਗਈ ਸੀ। ਡਾ. ਘੁੰਮਣ ਵੱਲੋਂ ਇਨ੍ਹਾਂ ਸਿਰਜਕ ਵਿਦਿਆਰਥੀਆਂ ਨਾਲ ਗੱਲਬਾਤ ਵੀ ਕੀਤੀ ਗਈ।
550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਦੁੱਧ ਦਾ ਲੰਗਰ (10-10-2019)
ਪਟਿਆਲਾ, 10 ਅਕਤੂਬਰ, 2019- ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਸ਼੍ਰੀ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਵਖ ਵਖ ਵੰਨਗੀਆਂ ਦੇ ਪ੍ਰੋਗਰਾਮ ਲਗਤਾਰ ਜ਼ਾਰੀ ਹਨ। ਇਸੇ ਲੜੀ ਵਿਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਭਾਈ ਕਾਹਨ ਸਿੰਘ ਨਾਭਾ ਲਾਇਬਰੇਰੀ ਦੇ ਸਾਹਮਣੇ ਦੁੱਧ ਦਾ ਲੰਗਰ ਲਗਾਇਆ ਗਿਆ। ਇਸ ਲੰਗਰ ਦੇ ਆਯੋਜਨ ਅਤੇ ਪ੍ਰਬੰਧਨ ਵਿਚ ਸਭ ਧਰਮਾਂ ਦੇ ਵਿਦਿਆਰਥੀਆਂ ਵੱਲੋਂ ਹਿੱਸਾ ਲੈਣਾ ਇਸ ਦੀ ਇਕ ਖਾਸ ਵਿਸ਼ੇਸਤਾ ਹੋ ਨਿੱਬੜਿਆ। ਜੰਮੂ ਕਸ਼ਮੀਰ ਦੇ ਵਿਦਿਆਰਥੀ ਵੀ ਇਸ ਲੰਗਰ ਦੇ ਆਯੋਜਨ ਵਿਚ ਵਿਸ਼ੇਸ ਤੌਰ ਤੇ ਜੁੜੇ ਸਨ। ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਨੇ ਇਸ ਲੰਗਰ ਵਿਚ ਆ ਕੇ ਖੁਦ ਦੁੱਧ ਛਕਿਆ ਅਤੇ ਆਯੋਜਕ ਵਿਦਿਆਰਥੀਆਂ ਨੂੰ ਆਪਣਾ ਆਸ਼ੀਰਵਾਦ ਦਿੱਤਾ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਅਜਿਹੇ ਉੱਦਮ ਦੀ ਵੱਧ ਤੋਂ ਵੱਧ ਸ਼ਲਾਘਾ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਇਸ ਤਰ੍ਹਾਂ ਦੇ ਉੱਦਮਾਂ ਨਾਲ ਜਿੱਥੇ ਗੁਰੂ ਸਾਹਿਬ ਦੇ ਫਲਸਫੇ ਦਾ ਪ੍ਰਚਾਰ ਹੁੰਦਾ ਹੈ ਉੱਥੇ ਹੀ ਵਿਦਿਆਰਥੀਆਂ ਵਿਚ ਇਕ ਵਿਸ਼ੇਸ ਭਾਈਚਾਰਕ ਸਾਂਝ ਪੈਦਾ ਹੁੰਦੀ ਹੈ। ਡਾ. ਘੁੰਮਣ ਵੱਲੋਂ ਖੁਦ ਵੀ ਕੁੱਝ ਸਮੇਂ ਲਈ ਲੰਗਰ ਵਰਤਾਇਆ ਗਿਆ ਤਾਂ ਕਿ ਲੰਗਰ ਆਯੋਜਕਾਂ ਨੂੰ ਉਤਸ਼ਾਹ ਅਤੇ ਹੱਲਾਸ਼ੇਰੀ ਮਿਲ ਸਕੇ।
ਲੰਗਰ ਪ੍ਰਬੰਧਕਾਂ ਨੇ ਇਸ ਉੱਦਮ ਬਾਰੇ ਦੱਸਿਆ ਕਿ ਇਹ ਕਿਸੇ ਵੀ ਇਕ ਜਥੇਬੰਦੀ ਵੱਲੋਂ ਲਗਾਇਆ ਲੰਗਰ ਨਹੀਂ ਹੈ। ਇਸ ਵਿਚ ਗੁਰੂ ਨਾਨਕ ਸਾਹਿਬ ਦਾ ਸਤਿਕਾਰ ਕਰਨ ਵਾਲੀ ਸਾਰੀ ਨਾਨਕ ਨਾਮ ਲੇਵਾ ਸੰਗਤ ਦਾ ਯੋਗਦਾਨ ਹੈ। ਉਨ੍ਹਾਂ ਦੱਸਿਆ ਕਿ ਲੰਗਰ ਵਿਚ ਜਿੰਨਾ ਦੁੱਧ ਵਰਤਾਏ ਜਾਣ ਸੰਬੰਧੀ ਪ੍ਰੋਗਰਾਮ ਉਲੀਕਿਆ ਗਿਆ ਸੀ ਉਸ ਤੋਂ ਵਧੇਰੇ ਹੁੰਗਾਰਾ ਮਿਲ ਰਿਹਾ ਹੈ ਕਿਉਂਕਿ ਬਹੁਤ ਸਾਰੀਆਂ ਸੰਗਤਾਂ ਆਪਣੇ ਆਪ ਦੁੱਧ ਦਾਨ ਕਰ ਕੇ ਜਾ ਰਹੀਆਂ ਹਨ।
'ਈਕੋ ਸਿੱਖ' ਦੇ ਮੋਢੀ ਡਾ. ਰਾਜਵੰਤ ਸਿੰਘ ਵੱਲੋਂ 'ਗੁਰੂ ਨਾਨਕ ਪਵਿੱਤਰ ਜੰਗਲ' ਦੀ ਸਥਾਪਨਾ ਹਿਤ ਪੰਜਾਬੀ ਯੂਨੀਵਰਸਿਟੀ ਵਿਖੇ ਪੌਦਾ ਲਗਾਇਆ ਗਿਆ
ਪਟਿਆਲਾ, 22 ਅਕਤੂਬਰ, 2019-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਵਾਤਾਵਰਣ ਮਾਮਲਿਆਂ ਸੰਬੰਧੀ ਪ੍ਰਸਿੱਧ ਸੰਸਥਾ 'ਈਕੋ ਸਿੱਖ' ਦੇ ਮੋਢੀ ਡਾ. ਰਾਜਵੰਤ ਸਿੰਘ ਵੱਲੋਂ ਡੀਨ ਅਕਾਦਮਿਕ ਮਾਮਲੇ ਡਾ. ਗੁਰਦੀਪ ਸਿੰਘ ਬਤਰਾ ਅਤੇ ਰਜਿਸਟਰਾਰ ਡਾ. ਮਨਜੀਤ ਸਿੰਘ ਨਿੱਜਰ ਨਾਲ ਮਿਲ ਕੇ ਇਕ ਪੌਦਾ ਲਗਾਇਆ, ਜਿਸ ਨਾਲ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਵਿੱਤਰ ਜੰਗਲ ਦੀ ਸਥਾਪਨਾ ਬਾਰੇ ਕਾਰਵਾਈ ਸ਼ੁਰੂ ਕੀਤੀ ਗਈ। ਜਿ਼ਕਰਯੋਗ ਹੈ ਕਿ ਗੁਰੂ ਸਾਹਿਬ ਦੇ ਦਿਹਾੜੇ ਨੂੰ ਸਮਰਪਿਤ 550 ਪੌਦਿਆਂ ਵਾਲੇ ਇਹ ਜੰਗਲ ਇਸ ਸੰਸਥਾ ਵੱਲੋਂ ਲਗਾਇਆ ਜਾਣ ਵਾਲਾ ਇਹ 50ਵਾਂ ਜੰਗਲ ਹੋਵੇਗਾ ਜਿਸ ਵਿਚ ਪੰਜਾਬ ਦੇ ਸਥਾਨਕ ਪੌਦਿਆਂ ਦੀਆਂ 38 ਪ੍ਰਜਾਤੀਆਂ ਉਗਾਈਆਂ ਜਾਣਗੀਆਂ। ਇਸ ਜੰਗਲ ਨੂੰ ਮਿਆਵਾਕੀ ਵਿਧੀ ਰਾਹੀਂ ਵਿਕਸਤ ਕੀਤਾ ਜਾਵੇਗਾ। ਜਿ਼ਕਰਯੋਗ ਹੈ ਕਿ ਵਿਗਿਆਨਕ ਤੌਰ ਤੇ ਸਿੱਧ ਇਸ ਵਿਧੀ ਰਾਹੀਂ 10 ਗੁਣਾ ਤੇਜ਼ੀ ਨਾਲ ਪੌਦਿਆਂ ਨੂੰ ਉਗਾਇਆ ਅਤੇ ਵਧਾਇਆ ਜਾ ਸਕਦਾ ਹੈ। ਇਹ ਪੌਦੇ ਆਮ ਪੌਦਿਆਂ ਦੇ ਮੁਕਾਬਲੇ 30 ਗੁਣਾ ਜਿ਼ਆਦਾ ਆਕਸੀਜਨ ਪੈਦਾ ਕਰਦੇ ਹਨ। ਇਸ ਵਿਧੀ ਨਾਲ ਜੈਵਿਕ ਵਿਭਿੰਨਤਾ ਨੂੰ ਬਿਹਤਰੀ ਨਾਲ ਕਾਇਮ ਰੱਖਿਆ ਜਾ ਸਕਦਾ ਹੈ। ਇਸ ਮੌਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਭਾਗ ਦੇ ਚੇਅਰਮੈਨ ਡਾ. ਸਰਬਜਿੰਦਰ ਸਿੰਘ, ਯੂਨੀਵਰਿਸਟੀ ਦੇ ਪ੍ਰਬੰਧਕੀ ਅਫਸਰ ਡਾ. ਪ੍ਰਭਲੀਨ ਸਿੰਘ, ਡਾਇਰੈਕਟੋਰੇਟ ਇੰਟਰਨੈਸ਼ਨਲ ਸਟੂਡੈਂਟਸ ਦੇ ਕੋਆਰਡੀਨੇਟਰ ਡਾ. ਦਮਨਜੀਤ ਸੰਧੂ ਅਤੇ ਡਾ. ਇੰਦਰਪ੍ਰੀਤ ਸੰਧੂ ਵਿਸ਼ੇਸ ਤੌਰ ਤੇ ਹਾਜ਼ਰ ਰਹੇ। ਪੌਦਾ ਲਗਾਉਣ ਉਪਰੰਤ ਉਨ੍ਹਾਂ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਭਾਗ ਵਿਖੇ ਪਵਿੱਤਰ ਬੀੜਾਂ ਦੇ ਦਰਸ਼ਨ ਵੀ ਕੀਤੇ ਗਏ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਦੇਹਰਾਦੂਨ ਸਥਿਤ ਕੇਂਦਰ ਵਿਖੇ ਧਾਰਮਿਕ ਸਮਾਗਮ
ਪਟਿਆਲਾ, 5 ਨਵੰਬਰ, 2019-ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਵਿਚ ਇਕ ਧਾਰਮਿਕ ਸਮਾਗਮ ਦਾ ਆਯੋਜਨ ਯੂਨੀਵਰਸਿਟੀ ਦੇ ਦੇਹਰਾਦੂਨ ਸਥਿਤ ਸੈਂਟਰ, ਡਾ. ਬਲਬੀਰ ਸਿੰਘ ਸਾਹਿਤ ਕੇਂਦਰ ਵਿਖੇ ਕੀਤਾ ਗਿਆ, ਜਿਸ ਵਿਚ ਗੁਰੁਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰਸਟ, ਰਿਸ਼ੀਕੇਸ਼ ਦਾ ਵਿਸ਼ੇਸ਼ ਸਹਿਯੋਗ ਰਿਹਾ। ਸ਼ੁਰੂਆਤ ਗੁਰਬਾਣੀ ਕੀਰਤਨ ਨਾਲ ਹੋਈ, ਜਿਸ ਵਿਚ ਭਾਈ ਕੰਵਰਪਾਲ ਸਿੰਘ ਅਤੇ ਗੁਰਮਤਿ ਸੰਗੀਤ ਬਾਲ ਵਿਦਿਆਲਯ, ਰਿਸ਼ੀਕੇਸ਼ ਦੇ ਵਿਦਿਆਰਥੀਆਂ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਉਪਰੰਤ ਡਾ. ਦਲਜੀਤ ਸਿੰਘ ਨੇ ਆਈ ਸੰਗਤ ਨੂੰ ਯੂਨੀਵਰਸਿਟੀ ਵੱਲੋਂ ਜੀ ਆਇਆਂ ਆਖਿਆ। ਡਾ. ਧਰਮ ਸਿੰਘ ਨੂੰ ਮੁੱਖ ਵਕਤਾ ਵਜੋਂ ਬੁਲਾਇਆ ਗਿਆ ਸੀ, ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੁਆਰਾ ਦਿੱਤੇ ਸਿਧਾਂਤਾਂ ਨੂੰ ਉਨ੍ਹਾਂ ਦੇ ਜੀਵਨ ਵਿਚੋਂ ਉਦਾਹਰਣਾਂ ਦੇ ਕੇ ਬਾਖੂਬੀ ਪੇਸ਼ ਕੀਤਾ। ਗੁਰੂ ਨਾਨਕ ਦੇਵ ਜੀ ਦੁਆਰਾ ਕਰਤਾਰਪੁਰ ਵਿਖੇ ਬਿਤਾਏ ਜਿ਼ੰਦਗੀ ਦੇ ਅੰਤਿਮ ਸਮੇਂ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਗੁਰੂ ਜੀ ਦੁਆਰਾ ਪ੍ਰਦਾਨ ਕੀਤੇ ਗ੍ਰਹਿਸਥੀ ਜੀਵਨ ਦੇ ਸੰਦੇਸ਼, ਕਿਰਤ ਨੂੰ ਅਮਲੀ ਰੂਪ ਵਿਚ ਧਾਰਨ ਕਰਨ ਅਤੇ ਹੋਰ ਪੱਖਾਂ ਬਾਰੇ ਆਪਣੇ ਵਿਚਾਰ ਪ੍ਰਗਟਾਏ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿੀ ਤੋਂ ਵਿਸ਼ੇਸ਼ ਸੱਦੇ ਤੇ ਪਹੁੰਚੇ ਵਾਈਸ-ਚਾਂਸਲਰ ਪ੍ਰੋ. ਪ੍ਰਿਤਪਾਲ ਸਿੰਘ ਨੇ ਗੁਰੂ ਨਾਨਕ ਸਾਹਿਬ ਦੇ ਸਮੇਂ ਦੀਆਂ ਪ੍ਰਸਥਿਤੀਆਂ ਦੇ ਹਵਾਲੇ ਨਾਲ ਗੁਰੂ ਨਾਨਕ ਦੇਵ ਜੀ ਦੁਆਰਾ ਨਿਰਭੈ ਹੋ ਕੇ ਦਿੱਤੇ ਸਚ ਦੇ ਸੰਦੇਸ਼ ਨੂੰ ਬਾਖ਼ੂਬੀ ਸੰਗਤਾਂ ਸਨਮੁਖ ਰੱਖਿਆ। ਇਸ ਸਮਾਗਮ ਵਿਚ ਪ੍ਰੋ. ਰੂਪ ਕਿਸ਼ੋਰ ਸ਼ਾਸਤਰੀ, ਵਾਈਸ-ਚਾਂਸਲਰ ਗੁਰੂਕੁਲ ਵਿਸ਼ਵ ਵਿਦਿਆਲਿਆ ਦਾ ਸੰਬੋਧਨ ਸੰਗਤ ਦੀ ਖਿੱਚ ਦਾ ਕਾਰਨ ਬਣਿਆ। ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਅਤੇ ਬਾਣੀ ਨੂੰ ਵਰਲਡ ਰਿਕਾਰਡ ਵਜੋਂ ਰੂਪਮਾਨ ਕੀਤਾ। ਉਨ੍ਹਾਂ ਕਿਹਾ ਕਿ ਸਭ ਰੂਹਾਨੀ ਪੁਰਖ ਜੋ ਗੰਗਾ, ਜਮੁਨਾ ਆਦਿ ਦਰਿਆਵਾਂ ਵਾਂਗ ਪਵਿੱਤਰ ਹਨ, ਉਨ੍ਹਾਂ ਦੀ ਵਿਚਾਰਧਾਰਾ ਅੰਤ ਨੂੰ ਗੁਰੂ ਨਾਨਕ ਬਾਣੀ ਵਿਚ ਜਾ ਕੇ ਸਮਾ ਗਈ। ਗੁਰੂ ਨਾਨਕ ਜੋਤਿ ਦੇ ਸਦੀਵੀ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਭਗਤਾਂ ਆਦਿ ਦੀ ਬਾਣੀ ਦੇ ਸੰਕਲਨ ਨੂੰ ਉਨ੍ਹਾਂ ਨੇ ਇਸੇ ਪੱਖ ਤੋਂ ਪੇਸ਼ ਕੀਤਾ। ਇਸ ਸਮੇਂ ਦੇਹਰਾਦੂਨ ਤੋਂ ਵਿਦਵਾਨ ਬੁਲਾਰੇ ਡਾ. ਦਲਜੀਤ ਕੌਰ ਅਤੇ ਡਾ. ਹਿੰਮਤ ਸਿੰਘ ਨੇ ਵੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਸੰਬੰਧੀ ਵਿਚਾਰ ਪੇਸ਼ ਕੀਤੇ। ਉਤਰਾਖੰਡ ਘੱਟ-ਗਿਣਤੀ ਆਯੋਗ ਦੇ ਸਾਬਕਾ ਚੇਅਰਮੈਨ ਸ. ਨਰਿੰਦਰਜੀਤ ਸਿੰਘ ਬਿੰਦਰਾ ਨੇ ਦੇਹਰਾਦੂਨ ਦੀ ਸੰਗਤ ਅਤੇ ਪੰਜਾਬੀ ਯੂਨੀਵਰਸਿਟੀ ਦੇ ਡੀਨ ਸਾਇੰਸਜ਼ ਡਾ. ਜਸਵੀਰਇੰਦਰ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਵੱਲੋਂ ਆਈ ਸੰਗਤ ਤੇ ਮਾਨਯੋਗ ਹਸਤੀਆਂ ਦਾ ਧੰਨਵਾਦ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਪ੍ਰਸਤੀ ਅਧੀਨ ਸੰਪੂਰਨ ਹੋਏ ਇਸ ਸਮਾਗਮ ਦੇ ਮੰਚ ਸੰਚਾਲਨ ਦੀ ਸੇਵਾ ਕੇਂਦਰ ਦੇ ਕੋਆਰਡੀਨੇਟਰ ਡਾ. ਪਰਮਵੀਰ ਸਿੰਘ ਨੇ ਨਿਭਾਈ। ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ, ਬਹਾਦਰਗੜ੍ਹ ਦੇ ਅਧਿਆਪਕ ਸਾਹਿਬਾਨਤੋਂ ਇਲਾਵਾ ਰਿਸ਼ੀਕੇਸ਼ ਅਤੇ ਦੇਹਰਾਦੂਨ ਦੀ ਸੰਗਤ, ਸਿੱਖ ਕਲਚਰਲ ਸੁਸਾਇਟੀ ਦੇ ਮੈਂਬਰਾਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ। ਇਸ ਮੌਕੇ ਸ. ਦਰਸ਼ਨ ਸਿੰਘ, ਸ. ਅਮਰਜੀਤ ਸਿੰਘ ਭਾਟੀਆ, ਡਾ. ਭੰਡਾਰੀ, ਡਾ. ਅਮਰਜੀਤ ਕੌਰ ਕਰੀਰ, ਡਾ. ਐੱਸ. ਆਰੀਆ, ਬ੍ਰਿਗੇਡੀਅਰ ਬਹਿਲ, ਦਵਿੰਦਰ ਸਿੰਘ ਬਿੰਦਰਾ ਆਦਿ ਸੂਝਵਾਨ ਸੱਜਣ ਵੀ ਵਿਸ਼ੇਸ ਤੌਰ ਤੇ ਪਹੁੰਚੇ।
ਸ੍ਰੀ ਗੁਰੂ ਨਾਨਕ ਸਾਹਿਬ ਦੇ 550ਵੇਂ ਜਨਮ ਦਿਹਾੜੇ ਦੇ ਸਨਮੁਖ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਬਿਨਾ ਕਿਸੇ ਤਰ੍ਹਾਂ ਦੇ ਪਟਾਕਿਆਂ ਆਤਿਸ਼ਬਾਜ਼ੀਆਂ ਦੇ ਸ਼ੋਰ ਸ਼ੋਰਾਬੇ ਅਤੇ ਪ੍ਰਦੂਸ਼ਣ ਤੋਂ ਵੱਖਰੇ ਢੰਗ ਨਾਲ ਪ੍ਰਭਾਤ ਫੇਰੀ ਕੱਢੀ ਗਈ।
ਪਟਿਆਲਾ,6 ਨਵੰਬਰ, 2019-ਸ੍ਰੀ ਗੁਰੂ ਨਾਨਕ ਸਾਹਿਬ ਦੇ 550ਵੇਂ ਜਨਮ ਦਿਹਾੜੇ ਦੇ ਸਨਮੁਖ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਬਿਨਾ ਕਿਸੇ ਤਰ੍ਹਾਂ ਦੇ ਪਟਾਕਿਆਂ ਆਤਿਸ਼ਬਾਜ਼ੀਆਂ ਦੇ ਸ਼ੋਰ ਸ਼ੋਰਾਬੇ ਅਤੇ ਪ੍ਰਦੂਸ਼ਣ ਤੋਂ ਵੱਖਰੇ ਢੰਗ ਨਾਲ ਪ੍ਰਭਾਤ ਫੇਰੀ ਕੱਢੀ ਗਈ। ਵਾਈਸ ਚਾਂਸਲਰ ਡਾ. ਬੀ. ਐੱਸ.ਘੁੰਮਣ ਨੇ ਇਸ ਪ੍ਰਭਾਤ ਫੇਰੀ ਵਿਚ ਸ਼ਾਮਿਲ ਹੋਣ ਸਮੇਂ ਪਹੁੰਚੇ ਅਧਿਕਾਰੀਆਂ ਅਤੇ ਵਿਸ਼ੇਸ ਮਹਿਮਾਨਾਂ ਤੋਂ ਅਜਿਹੇ ਗੁਲਦਸਤੇ ਵੀ ਸਵੀਕਾਰ ਨਹੀਂ ਕੀਤੇ ਗਏ ਜਿਨ੍ਹਾਂ ਦੀ ਬਣਤਰ ਵਿਚ ਪਲਾਸਟਿਕ ਦੀ ਵਰਤੋਂ ਕੀਤੀ ਗਈ ਸੀ। ਵਾਈਸ ਚਾਂਸਲਰ ਨਿਵਾਸ ਉੱਪਰ ਪਹੁੰਚੀ ਸੰਗਤ ਦਾ ਡਾ. ਘੁੰਮਣ ਵੱਲੋਂ ਨਿੱਘ ਅਤੇ ਸਨੇਹ ਨਾਲ ਸਵਾਗਤ ਕਰਦਿਆਂ ਖੁਦ ਇਸ ਪ੍ਰਭਾਤ ਫੇਰੀ ਵਿਚ ਸਿ਼ਰਕਤ ਕੀਤੀ ਗਈ।
ਜਿ਼ਕਰਯੋਗ ਹੈ ਕਿ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿਚ ਯੂਨੀਵਰਸਿਟੀ ਕੈਂਪਸ ਨੂੰ ਸ਼ਾਨਦਾਰ ਢੰਗ ਨਾਲ ਸਜਾਇਆ ਹੋਇਆ ਹੈ। ਯੂਨੀਵਰਸਿਟੀ ਮੁੱਖ ਦੁਆਰ ਦੇ ਅੰਦਰ ਜਾਣ ਅਤੇ ਬਾਹਰ ਆਉਣ ਵਾਲੇ ਦੋਹੇਂ ਹਿੱਸਿਆਂ ਉੱਪਰ ਸਜਾਵਟੀ ਗੇਟ ਸਿਰਜੇ ਗਏ ਹਨ ਜੋ ਕਿ ਦੂਰ ਤੋਂ ਧਿਆਨ ਖਿੱਚਦੇ ਹਨ। ਸਮੁੱਚੇ ਕੈਂਪਸ ਵਿਚ ਦੀਪਮਾਲਾ ਕਰਨ ਦੇ ਨਾਲ ਨਾਲ ਮੁੱਖ ਗੇਟ ਤੋਂ ਟੀ-ਪੁਆਇੰਟ ਤਕ ਰਸਤਿਆਂ ਦੇ ਦੋਹੇਂ ਪਾਸੇ ਬਹੁਤ ਹੀ ਆਕ੍ਰਸ਼ਕ ਢੰਗ ਵਾਲੀ ਲੜੀਆਂ ਦੀ ਵਿਸ਼ੇਸ਼ ਬੁਣਤੀ ਵਾਲੀ ਦੀਪਮਾਲਾ ਕੀਤੀ ਗਈ ਹੈ। ਮੁੱਖ ਗੇਟ ਤੋਂ ਬਾਹਰ ਪਟਿਆਲਾ ਚੰਡੀਗੜ੍ਹ ਸੜਕ ਦੇ ਬਿਲਕੁਲ ਕੋਲ਼ ਤਕ ਆਕ੍ਰਸ਼ਕ ਲੜੀਆਂ ਲਗਾਈਆਂ ਗਈਆਂ ਹਨ ਤਾਂ ਕਿ ਇਸ ਬਹਾਨੇ ਗੁਰੂ ਸਾਹਿਬ ਦੇ ਜਨਮ ਦਿਹਾੜੇ ਸੰਬੰਧੀ ਹਰ ਰਾਹਗੀਰ ਦਾ ਧਿਆਨ ਜਾਵੇ। ਇਹ ਸਜਾਵਟ ਗੁਰੂ ਸਾਹਿਬ ਦੇ ਜਨਮ ਦਿਹਾੜੇ ਤਕ ਇਸੇ ਤਰ੍ਹਾਂ ਬਣੀ ਰਹੇਗੀ।
ਵਰਣਨਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਪੂਰਾ ਸਾਲ ਹੀ ਗੁਰੂ ਸਾਹਿਬ ਦੇ ਫਲਸਫੇ, ਜਿ਼ੰਦਗੀ, ਸਿੱਖਿਆਵਾਂ ਆਦਿ ਦੇ ਵਖ-ਵਖ ਪੱਖਾਂ ਉੱਪਰ ਵਿਭਿੰਨ ਵੰਨਗੀਆਂ ਦੇ ਪ੍ਰੋਗਰਾਮ ਕੀਤੇ ਗਏ ਹਨ। ਸੈਮੀਨਾਰ, ਕਾਨਫਰੰਸਾਂ, ਭਾਸ਼ਣ, ਨਾਟਕ ਪੇਸ਼ਕਾਰੀਆਂ, ਚਿੱਤਰਕਲਾ ਪ੍ਰਦਰਸ਼ਨੀਆਂ, ਪੁਸਤਕ ਪ੍ਰਦਰਸ਼ਨੀਆਂ ਆਦਿ ਵਖ ਵਖ ਰੰਗਾਂ ਵਾਲੇ ਇਹ ਸਾਰੇ ਹੀ ਪ੍ਰੋਗਰਾਮ ਉੱਚ ਮਿਆਰ ਵਾਲੇ ਸਨ ਜਿਨ੍ਹਾਂ ਦੀ ਹਰ ਪਾਸੇ ਭਰਪੂਰ ਸ਼ਲਾਘਾ ਹੋਈ ਹੈ। ਪੰਜਾਬ ਸਰਕਾਰ ਵੱਲੋਂ ਅਧਿਕਾਰਿਤ ਤੌਰ ਤੇ ਉਲੀਕੇ ਪ੍ਰੋਗਰਾਮਾਂ ਵਿਚੋਂ ਬਹੁਗਿਣਤੀ ਪ੍ਰੋਗਰਾਮ ਪੰਜਾਬੀ ਯੂਨੀਵਰਸਿਟੀ ਵੱਲੋਂ ਹੀ ਕਰਵਾਏ ਗਏ ਹਨ।
ਜਨਮ ਦਿਹਾੜੇ ਨੂੰ ਮੁਖ ਰਖਦਿਆਂ ਵਾਈਸ ਚਾਂਸਲਰ ਵੱਲੋਂ 11 ਨਵੰਬਰ 2019 ਛੁੱਟੀ ਕਰਨ ਦਾ ਐਲਾਨ ਵੀ ਕੀਤਾ ਗਿਆ ਹੈ ਤਾਂ ਕਿ ਇਨ੍ਹਾਂ ਦਿਨਾਂ ਵਿਚ ਹਰ ਕਰਮਚਾਰੀ ਆਪੋ ਆਪਣੇ ਢੰਗ ਨਾਲ ਇਸ ਜਨਮ ਦਿਹਾੜੇ ਦੇ ਸਮਾਗਮਾਂ ਵਿਚ ਸ਼ਾਮਿਲ ਹੋ ਸਕੇ। ਇਸ ਛੁੱਟੀ ਦੇ ਇਵਜ਼ ਵਜੋਂ 16 ਨਵੰਬਰ 2019 ਨੂੰ ਸ਼ਨੀਵਾਰ ਵਾਲੇ ਦਿਨ ਆਮ ਦਿਨਾਂ ਵਾਂਗ ਖੁੱਲ੍ਹੀ ਰਹੇਗੀ।
ਪੰਜਾਬ ਸਰਕਾਰ ਵੱਲੋਂ ਡਾ. ਬੀ. ਐੱਸ. ਘੁੰਮਣ ਦਾ ਸਨਮਾਨ
ਪਟਿਆਲਾ,11 ਨਵੰਬਰ, 2019-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਢੇ ਪੰਜ ਸੌ ਸਾਲਾ ਪ੍ਰਕਾਸ਼ ਉਤਸਵ ਦੇ ਸੰਬੰਧ ਵਿਚ ਪੰਜਾਬ ਸਰਕਾਰ ਵੱਲੋਂ 550 ਪ੍ਰਮੁੱਖ ਸ਼ਖਸੀਅਤਾਂ ਨੂੰ 'ਸ੍ਰੀ ਗੁਰੂ ਨਾਨਕ ਦੇਵ ਜੀ ਅਚੀਵਰ ਐਵਾਰਡ' ਦੇ ਨਿਵਾਜਿਆ ਗਿਆ ਜਿਨ੍ਹਾਂ ਵਿਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਦਾ ਨਾਮ ਵੀ ਸ਼ਾਮਿਲ ਸੀ। ਇੰਦਰ ਕੁਮਾਰ ਗੁਜ਼ਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ ਹੋਏ ਰਾਜ ਪੱਧਰੀ ਸਮਾਗਮ ਦੌਰਾਨ ਉਨ੍ਹਾਂ ਨੂੰ ਇਹ ਸਨਮਾਨ ਉਨ੍ਹਾਂ ਦੀਆਂ ਅਕਾਦਮਿਕ ਖੇਤਰ ਦੀਆਂ ਉੱਚੀਆਂ ਪ੍ਰਾਪਤੀਆਂ ਲਈ ਦਿੱਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਸਨਮਾਨ ਪੱਤਰ ਵਿਚ ਡਾ. ਘੁੰਮਣ ਦੀਆਂ ਪ੍ਰਾਪਤੀਆਂ ਬਾਰੇ ਲਿਖਿਆ ਗਿਆ ਹੈ ਕਿ 38 ਸਾਲਾਂ ਦਾ ਅਧਿਆਪਨ ਅਨੁਭਵ ਪ੍ਰਾਪਤ ਡਾ. ਘੁੰਮਣ ਵੱਲੋਂ 73 ਖੋਜ ਪੱਤਰ ਅਤੇ ਤਿੰਨ ਪੁਸਤਕਾਂ ਦੇ ਪ੍ਰਕਾਸ਼ਨ ਨਾਲ ਉਚੇਰੀ ਸਿੱਖਿਆ ਦੇ ਖੇਤਰ ਵਿਚ ਸਿਧਾਂਤਕ ਅਤੇ ਵਿਹਾਰਕ ਪੱਧਰ ਤੇ ਯੋਗਦਾਨ ਪਾਇਆ ਹੈ। 2014 ਦੌਰਾਨ ਉਨ੍ਹਾਂ ਦੇ ਸਹਿ-ਸੰਪਾਦਨ ਹੇਠ ਪ੍ਰਕਾਸਿ਼ਤ ਤਾਜ਼ਾ ਪੁਸਤਕ 'ਹਾਇਰ ਐਜ਼ੂਕੇਸ਼ਨ ਇਨ ਇੰਡੀਆ : ਚੇਂਜਿੰਗ ਸਨੈਰੀਓ' (ਭਾਰਤ ਵਿਚ ਉਚੇਰੀ ਸਿੱਖਿਆ : ਬਦਲ ਰਿਹਾ ਪਰਿਦ੍ਰਿਸ਼) ਨੇ ਉਚੇਰੀ ਸਿੱਖਿਆ ਦੇ ਖੇਤਰ ਵਿਚ ਭਰਪੂਰ ਸਿਧਾਂਤਕ ਯੋਗਦਾਨ ਪਾਇਆ ਹੈ। ਦੂਸਰੇ ਪਾਸੇ ਵਿਹਾਰਕ ਪੱਧਰ ਤੇ ਵਿਚਰਦਿਆਂ ਉਹ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ-ਚਾਂਸਲਰ ਦੇ ਅਹੁਦੇ ਤੇ ਬਿਰਾਜਮਾਨ ਹੋਣ ਤੋਂ ਪਹਿਲਾਂ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਖੇ ਆਰਟਸ ਫੈਕਲਟੀ ਦੇ ਡੀਨ ਵਜੋਂ ਛੇ ਟਰਮਾਂ ਦੇ ਕਾਰਜਕਾਲ ਦਾ ਰਿਕਾਰਡ ਬਣਾ ਚੁੱਕੇ ਹਨ। ਪੰਜਾਬ ਯੂਨੀਵਰਸਿਟੀ,ਚੰਡੀਗੜ੍ਹ ਦੇ ਸੈਨੇਟ ਮੈਂਬਰ ਡਾ. ਘੁੰਮਣ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਵੀ ਸੈਨੇਟ ਮੈਂਬਰ ਰਹਿ ਚੁੱਕੇ ਹਨ। ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਅਤੇ ਹੋਰਨਾਂ ਯੂਨੀਵਰਸਿਟੀਆਂ ਵਿਚ ਉਹ ਵਿਖੇ ਚੇਅਰਪਰਸਨ, ਕੋਆਰਡੀਨੇਟਰ ਅਤੇ ਅਹਿਮ ਕਮੇਟੀਆਂ ਦੇ ਮੈਂਬਰ ਰਹਿ ਚੁੱਕੇ ਹਨ। ਉਚੇਰੀ ਸਿੱਖਿਆ ਨਾਲ ਸੰਬੰਧਤ ਪ੍ਰਬੰਧਨ ਵਿਚ ਤੀਖਣ ਸੂਝ ਰੱਖਣ ਵਾਲੇ ਡਾ. ਘੁੰਮਣ ਵਿਸ਼ਵ ਦੇ ਬਹੁਤ ਸਾਰੇ ਦੇਸਾਂ ਜਿਵੇਂ ਯੂ.ਐੱਸ., ਯੂਕੇ, ਫਰਾਂਸ, ਕੈਨੇਡਾ, ਫਿਨਲੈਂਡ, ਆਸਟਰੇਲੀਆ, ਮਲੇਸ਼ੀਆ, ਇਟਲੀ, ਸਿੰਗਾਪੁਰ, ਚਾਈਨਾ, ਥਾਈਲੈਂਡ, ਸੈਨ ਮਾਰੀਓ, ਹੌਂਗ ਕੌਂਗ ਅਤੇ ਆਸਟਰੀਆ ਵਿਖੇ ਅਕਾਦਮਿਕ ਯਾਤਰਾਵਾਂ ਕਰ ਚੁੱਕੇ ਹਨ। ਉਨ੍ਹਾਂ ਨੇ ਹੁਣ ਤਕ ਉਚੇਰੀ ਸਿੱਖਿਆ ਨਾਲ ਸੰਬੰਧਤ ਛੇ ਪ੍ਰਾਜੈਕਟ ਸੰਪੰਨ ਕੀਤੇ ਹਨ ਜਿਨ੍ਹਾਂ ਵਿਚੋਂ ਤਿੰਨ ਪ੍ਰਾਜੈਕਟ ਅੰਤਰਰਾਸ਼ਟਰੀ ਹਨ। ਲੋਕ ਪ੍ਰਸ਼ਾਸਨ ਦੇ ਵਿਸ਼ੇ ਵਿਚ ਸਿਧਾਂਤਕ ਅਤੇ ਵਿਹਾਰਕ ਪੱਧਰ ਤੇ ਪਾਏ ਉੱਚ ਪੱਧਰੀ ਯੋਗਦਾਨ ਬਦਲੇ ਡਾ. ਘੁੰਮਣ ਨੂੰ ਇੰਡੀਅਨ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟਰੇਸ਼ਨ (ਆਈ. ਆਈ. ਪੀ. ਏ.), ਨਵੀਂ ਦਿੱਲੀ ਨੇ ਹਾਲ ਹੀ ਵਿਚ ਪਾਲ ਐੱਚ ਐਪਲਬਾਇ ਐਵਾਰਡ ਨਾਲ ਸਨਮਾਨਿਆ ਹੈ।
ਡਾ. ਘੁੰਮਣ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਕੰਮ ਕਰ ਰਹੇ ਹਨ। ਭਾਰਤ ਸਰਕਾਰ ਦੇ ਅਦਾਰੇ ਫਰਟੀਲਾਈਜ਼ਰ ਐਂਡ ਕੈਮੀਕਲਜ਼ ਟਰੈਵਨਕੋਰਡ ਲਿਮਿਟਿਡ, ਕੋਚੀ ਦੇ ਬੋਰਡ ਆਫ਼ ਡਾਇਰੈਕਟਰਜ਼ ਵਿਚ ਉਹ ਦੋ ਵਾਰ ਰਹਿ ਚੁੱਕੇ ਹਨ। ਪੰਜਾਬ ਸਰਕਾਰ ਦੇ ਪੰਜਵੇਂ ਵਿੱਤ ਕਮਿਸ਼ਨ ਅਤੇ ਪੰਜਾਬ ਗਵਰਨੈਂਸ ਰਿਫੌਰਮਜ਼ ਕਮਿਸ਼ਨ ਦੇ ਉਹ ਮੌਜੂਦਾ ਮੈਂਬਰ ਹਨ। ਪੰਜਾਬ ਸਰਕਾਰ ਦੇ ਵਿੱਤੀ ਅਤੇ ਆਰਥਿਕ ਮਾਮਲਿਆਂ ਸੰਬੰਧੀ ਪ੍ਰਮੁੱਖ ਸਲਾਹਕਾਰ ਵਜੋਂ ਸੇਵਾਵਾਂ ਪ੍ਰਦਾਨ ਕਰ ਚੁੱਕੇ ਡਾ. ਘੁੰਮਣ ਦਾ ਮਿਸ਼ਨ ਗੁਣਵੱਤਾ ਸੰਪੰਨ ਅਧਿਆਪਨ ਅਤੇ ਖੋਜ ਨੂੰ ਪ੍ਰਫੁੱਲਿਤ ਕਰਨਾ, ਉਚੇਰੀ ਸਿੱਖਿਆ ਨੂੰ ਸਮਾਜ ਅਤੇ ਮਾਰਕੀਟ ਦੇ ਰੁਝਾਨਾਂ ਦੇ ਅਨੁਕੂਲ ਪ੍ਰਸੰਗਿਕ ਅਤੇ ਸਮਾਨਤਾ ਸੰਪੰਨ ਬਣਾਉਣਾ ਹੈ।
ਅੰਤ ਵਿਚ ਲਿਖਿਆ ਗਿਆ ਹੈ ਕਿ ਉਚੇਰੀ ਸਿੱਖਿਆ ਦੇ ਖੇਤਰ ਵਿਚ ਉਨ੍ਹਾਂ ਦੇ ਵਡਮੁੱਲੇ ਯੋਗਦਾਨ ਸਦਕਾ ਪੰਜਾਬ ਸਰਕਾਰ ਉਨ੍ਹਾਂ ਨੂੰ 'ਸ੍ਰੀ ਗੁਰੂ ਨਾਨਕ ਦੇਵ ਜੀ ਅਚੀਵਰ' ਸਨਮਾਨ ਨਾਲ ਨਿਵਾਜਣ ਵਿਚ ਮਾਣ ਮਹਿਸੂਸ ਕਰਦੀ ਹੈ। ਡਾ. ਘੁੰਮਣ ਵੱਲੋਂ ਇਸ ਐਵਾਰਡ ਲਈ ਪੰਜਾਬ ਸਰਕਾਰ ਪ੍ਰਤੀ ਧੰਨਵਾਦੀ ਭਾਵ ਜ਼ਾਹਿਰ ਕਰਦਿਆਂ ਕਿਹਾ ਗਿਆ ਕਿ ਸਿੱਖਿਆ ਅਤੇ ਹੋਰ ਅਹਿਮ ਖੇਤਰਾਂ ਵਿਚ ਇਸ ਤਰ੍ਹਾਂ ਪ੍ਰਸਿੱਧ ਸ਼ਖਸੀਅਤਾਂ ਨੂੰ ਸਨਮਾਨਿਤ ਕਰਨ ਦਾ ਫੈਸਲਾ ਬੇਹੱਦ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਅਜਿਹਾ ਹੋਣ ਨਾਲ ਸਨਮਾਨਿਤ ਸ਼ਖਸੀਅਤਾਂ ਨੂੰ ਹੋਰ ਵਧੇਰੇ ਕਾਰਜ ਕਰਨ ਦੀ ਪ੍ਰੇਰਣਾ ਮਿਲਦੀ ਹੈ। ਕਾਰਜ ਕਰਨ ਦੀ ਪ੍ਰੇਰਣਾ ਪੈਦਾ ਕਰਨਾ ਗੁਰੂ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਹੈ।
ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਪੰਜਾਬੀ ਸਾਹਿਤ
ਡਾਉਨਲੋਡ (Click to Download List)
Gurudwaras associated with Guru Nanak Dev Ji
Gurdwara Janam Asthan, also referred to as Gurdwara Nankana Sahib, is a highly revered gurdwara that was built at the site where the founder of Sikhism, Guru Nanak Dev Ji, was believed to be born. The shrine is located in the city of Nankana Sahib, near the city of Lahore in the Punjab province of Pakistan.
This famous Gurdwara is located in Hasan Abdal, Pakistan. The significance of the shrine is considered to be the hand-impression of the founder of first guru, Sri Guru Nanak Dev ji, imprinted on a boulder at the gurdwara. At this place Sri Guru Nanak Dev ji humbled the egoist local saint Shah Wali Qandhari.
This sacred shrine also called Kartarpur Sahib, is situated at Kartarpur in Narowal District of Punjab province of Pakistan. It is built on the historic site where Guru Nanak Dev ji settled after his Udasian (missionary travels) and lived for 18 years until his death in 1539.The Shrine is located by the River Ravi.
This sacred place stands on the southern bank of the Kurukshetra tank (Brahmsarovar) and marks the spot where Guru Sahib explained the angry crowd of Brahmin priests and pilgrims that eclipses of sun and moon are natural phenomena having nothing to do with mythical gods and demons.
Gurudwara Ber Sahib, the principal shrine at Sultanpur, is situated on the bank of the rivulet Kali Bein, half a kilometre to the west of the old town. Guru Nanak performed his morning ablutions in the Bein and then sat under a Ber tree to meditate. Guru Ji meditated at this tree daily for 14 years, 9 months and 13 days. It was during one such ablution that Guru Nanak Dev Ji disappeared into the stream and was not seen for two days. When he reappeared at a spot, 2 km upstream, the first words he uttered were, Na Ko Hindu, Na ko Musalman(No one is Hindu, No one is Muslim).
Gurudwara Reetha Sahib is situated near village Deyuri in district Champawat, Uttrakhand. This gurudwara holds a sacred place as Sri Guru Nanak Dev Ji himself visited this place with Bhai Mardana Ji. Here, Sri Guru Nanak Dev Ji sat under a reetha (soapnut) tree and asked Bhai Mardana Ji to eat a reetha. Reethas are usually bitter in taste but the reetha which Sri Guru Nanak Dev Ji plucked for Bhai Mardana Ji was sweet. All the ascetics (jogis) sitting under the nearby reetha trees were awe-stuck. Later, they come to know that all the reethas had become sweet on the side where Sri Guru Nanak Dev Ji sat.
Gurudwara Nanak Jhira Sahib is a Sikh historical shrine situated in Bidar, Karnataka and is the place where Sri Guru Nanak Dev ji visited South India during his second Udasi (missionary tour), between 1510-1514 A.D. There was acute shortage of drinking water in Bidar. Guru Sahib was greatly moved by the miserable condition of the people and while uttering Sat Kartar, shifted a stone and removed some rubble from the place with his wooden sandal. A spring of cool and fresh water started to flow and flows to this day. This is how the place came to be known as Nanak Jhira.
Gurudwara Rori Sahib is located 2 kilometres south-east of present-day Eminabad and one and a half kilometre north-west of the centre of the village called Talab. Gurudwara Rori Sahib is the sacred shrine which marks the site where Sri Guru Nanak Dev ji after the destruction of the town had stayed with Bhai Lalo. Here, Guru Sahib had to sit and lie on a hard bed of pebbles (ror-ree in Punjabi) as alluded to in Bhai Gurdas Varan .
Gurudwara Pathar Sahib, is constructed in the memory of Sri Guru Nanak Dev Ji, about 25 miles away from Leh, on the Leh-Kargil road. The Gurdwara was built in 1517 to commemorate the visit of Sri Guru Nanak Dev ji to the Ladakh region .
Gurudwara Kandh Sahib derives its name from kachi kandh, i.e. mud wall, which, according to local tradition, stood on this site at the time of Guru Nanak's marriage.
Page Design and Compilation
S.Arshdeep Singh
University Computer Centre
S.Raswinder Singh
Research Scholar
Department of Religious Studies
Sh. Dalbir Singh
System Analyst (Senior Scale)